30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਖ਼ਾਲਸਾ ਵਹੀਰ ਆਗਾਜ਼ ਕੱਲ੍ਹ-ਭਾਈ ਜੋਧਬੀਰ ਸਿੰਘ, ਭਾਈ ਬਿੱਟਾ <br/>

Ad Position 21
No active advertisement
ਅਜੀਤ ਡੈਸਕ 24-02-2026

ਬਾਬਾ ਬਕਾਲਾ ਸਾਹਿਬ, 23 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸੀਨੀਅਰ ਆਗੂ ਜੋਧਬੀਰ ਸਿੰਘ ਜੱਲੂਪੁਰ ਖੈੜਾ ਤੇ ਭਾਈ ਬਲਦੇਵ ਸਿੰਘ ਬਿੱਟਾ ਨੇ ਦੱਸਿਆ ਹੈ ਕਿ ਮਿਤੀ 25 ਫਰਵਰੀ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਖਾਲਸਾ ਵਹੀਰ ਦਾ ਆਗਾਜ਼ ਹੋ ਰਿਹਾ ਹੈ, ਜੋ ਤਰਨ ਤਾਰਨ, ਹਰੀਕੇ, ਜ਼ੀਰਾ ਹੁੰਦੀ ਹੋਈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਮੁੱਦਕੀ ਵਿਖੇ ਪੜਾਅ ਹੋਵੇਗਾ ਅਤੇ ਰਾਤ ਨੂੰ ਦੀਵਾਨ ਸਜਾਏ ਜਾਣਗੇ | 26 ਫਰਵਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਮੁੱਦਕੀ ਤੋਂ ਰਵਾਨਾ ਹੋਵੇਗੀ ਫਰੀਦਕੋਟ ਜੈਤੋ ਹੁੰਦੀ ਹੋਈ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇਗੀ ਤੇ 27 ਤਰੀਕ ਨੂੰ ਅੰਮਿ੍ਤ ਸੰਚਾਰ ਵੀ ਹੋਵੇਗਾ | ਉਕਤ ਦੋਵੇਂ ਆਗੂਆਂ ਨੇ ਸਮੂਹ ਦੇਸ਼-ਵਿਦੇਸ਼ ਦੀਆਂ ਸੰਗਤਾ ਨੂੰ ਬੇਨਤੀ ਕੀਤੀ ਕਿ ਇਸ ਵਹੀਰ ਵਿਚ ਸਮੂਹ ਸੰਗਤਾਂ ਆਪੋ ਆਪਣੇ ਸਾਧਨਾ ਨਾਲ ਹਾਜ਼ਰੀ ਭਰਕੇ, ਖਾਲਸੇ ਪੰਥ ਦੀ ਚੜ੍ਹਦੀ ਕਲਾ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸਰਬੱਤ ਦੇ ਭਲੇ ਲਈ ਸ਼ਾਮਿਲ ਹੋ ਕੇ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ 'ਤੇ ਪਹਿਰਾ ਦੇ ਕੇ ਆਪਣਾ ਫਰਜ ਨਿਭਾਈਏ |

Ad Position 22
No active advertisement
ਪਿਛਲੀ ਖ਼ਬਰ ਤਿੰਨ ਰੋਜ਼ਾ 15ਵਾਂ ਮਹਾਨ ਕਥਾ ਕੀਰਤਨ ਸਮਾਗਮ ਸਮਾਪਤ <br/> ਅਗਲੀ ਖ਼ਬਰ ਸੰਤ ਬਾਬਾ ਹਰਨਾਮ ਸਿੰਘ ਸ਼ਾਮਪੁਰੇ ਵਾਲਿਆਂ ਦੀ 38ਵੀਂ ਤੇ ਮਾਤਾ ਕਰਤਾਰ ਕੌਰ ਦੀ 9ਵੀਂ ਸਾਲਾਨਾ ਬਰਸੀ ਪਿੰਡ ਸ਼ਾਮਪੁਰਾ ਵਿ...
Ad Position 24