30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਤਿੰਨ ਰੋਜ਼ਾ 15ਵਾਂ ਮਹਾਨ ਕਥਾ ਕੀਰਤਨ ਸਮਾਗਮ ਸਮਾਪਤ <br/>

Ad Position 21
No active advertisement
ਅਜੀਤ ਡੈਸਕ 24-02-2026

ਮਜੀਠਾ, 23 ਫਰਵਰੀ (ਮਨਿੰਦਰ ਸਿੰਘ ਸੋਖੀ)-ਧੰਨ ਧੰਨ ਬਾਬਾ ਭਾਈ ਸਾਲ੍ਹੋ ਜੀ ਕਮੇਟੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਸ਼ਕਾਮ ਸੇਵਾ ਸੁਸਾਇਟੀ ਤੇ ਸਿੱਖ ਸੇਵਕ ਜਥੇ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ 15ਵਾਂ ਮਹਾਨ ਕਥਾ ਕੀਰਤਨ ਸਮਾਗਮ ਕਰਾਇਆ | ਜਿਸ 'ਚ ਤੀਸਰੇ ਤੇ ਅਖੀਰਲੇ ਦਿਨ ਦੇ ਸਮਾਗਮ ਸ਼ਾਮ ਵਕਤ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸ਼ੁਰੂ ਹੋਏ ਜਿਸ 'ਚ ਪੰਥ ਪ੍ਰਸਿੱਧ ਰਾਗੀ ਭਾਈ ਭੁਪਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵਲੋਂ ਮਨੋਹਰ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੁੜਣ ਲਈ ਕਿਹਾ | ਉਪਰੰਤ ਪੰਥ ਦੇ ਮਹਾਨ ਢਾਡੀ ਗਿਆਨੀ ਬਲਬੀਰ ਸਿੰਘ ਪਾਰਸ ਦੇ ਜਥੇ ਵਲੋਂ ਸ਼ਹੀਦ ਸਿੰਘਾਂ ਦੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸਟੇਜ਼ ਦੀ ਸੇਵਾ ਬਾਬਾ ਸਖਪਾਲ ਸਿੰਘ ਨੇ ਨਿਭਾਈ | ਭਾਈ ਪ੍ਰੇਮ ਸਿੰਘ ਅਰਦਾਸੀਆ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਮਾਗਮ ਦੀ ਸੰਪੂਰਨਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਪ੍ਰਬੰਧਕਾਂ 'ਚ ਪ੍ਰਧਾਨ ਬਿਸ਼ਨ ਸਿੰਘ, ਜਥੇਦਾਰ ਹਰਪਾਲ ਸਿੰਘ, ਲਾਲ ਸਿੰਘ, ਜਰਨੈਲ ਸਿੰਘ, ਮੁਖਤਾਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਸੁਖਪਾਲ ਸਿੰਘ, ਬਾਬਾ ਰਸ਼ਪਾਲ ਸਿੰਘ, ਹੀਰਾ ਸਿੰਘ, ਮਾ: ਜਗਜੀਤ ਸਿੰਘ, ਪਿ੍ਤਪਾਲ ਸਿੰਘ ਸਰਾਫ, ਸੁਖਦੇਵ ਸਿੰਘ ਪ੍ਰਧਾਨ, ਅਵਤਾਰ ਸਿੰਘ ਠੇਕੇਦਾਰ, ਬਿਕਰਮਜੀਤ ਸਿੰਘ ਭੋਮਾ, ਸੁਖਜੀਤ ਸਿੰਘ ਬਾਜਵਾ, ਗੁਰਜੀਤ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਜਨਮ ਦਿਹਾੜਾ ਸਫਾਈ ਅਭਿਆਨ ਤਹਿਤ ਮਨਾਇਆ <br/> ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਖ਼ਾਲਸਾ ਵਹੀਰ ਆਗਾਜ਼ ਕੱਲ੍ਹ-ਭਾਈ ਜੋਧਬੀਰ ਸਿੰਘ, ਭਾਈ ਬਿੱਟਾ <br/>
Ad Position 24