30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਜਨਮ ਦਿਹਾੜਾ ਸਫਾਈ ਅਭਿਆਨ ਤਹਿਤ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-02-2026
ਮਜੀਠਾ, 23 ਫਰਵਰੀ (ਮਨਿੰਦਰ ਸਿੰਘ ਸੋਖੀ)-ਸੰਤ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਜਨਮ ਦਿਹਾੜਾ ਸੰਤ ਨਿਰੰਕਾਰੀ ਭਵਨ ਮਜੀਠਾ ਵਿਖੇ ਭਵਨ ਦੇ ਮੁਖੀ ਮਹਿੰਦਰ ਸਿੰਘ ਦੀ ਅਗਵਾਈ 'ਚ ਸਮੂਹ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ | ਬਾਬਾ ਜੀ ਦਾ ਜਨਮ ਦਿਹਾੜਾ ਸੰਗਤਾਂ ਵਲੋਂ ਹਰ ਸਾਲ ਸਮਾਜ ਸੇਵਾ ਦੇ ਕਾਰਜ ਕਰਕੇ ਮਨਾਇਆ ਜਾਂਦਾ ਹੈ, ਜਿਸ ਤਹਿਤ ਸੰਤ ਨਿਰੰਕਾਰੀ ਮਿਸ਼ਨ ਦੇ ਮੌਜੂਦਾ ਮੁਖੀ ਮਾਤਾ ਸੁਦਿਕਸ਼ਾ ਦੇ ਆਦੇਸ਼ਾਂ ਅਨੁਸਾਰ 'ਅੰਮਿ੍ਤ ਸਵੱਛ ਜਲ ਸਵੱਛ ਮਨ' ਪ੍ਰਾਜੈਕਟ ਤਹਿਤ ਮਜੀਠਾ ਅਧੀਨ ਆਉਂਦੇ ਕਰੀਬ 45 ਪਿੰਡਾਂ ਦੇ ਸੇਵਾ ਦਲ ਦੇ ਸੇਵਕ ਭਾਈਆਂ ਤੇ ਭੈਣਾਂ ਵਲੋਂ ਮਜੀਠਾ ਦੇ ਬਾਹਰਵਾਰ ਪੈਂਦੀ ਨਹਿਰ ਜਿਸ 'ਚ ਭਾਰੀ ਮਾਤਰਾ ਵਿਚ ਘਾਹ ਫੂਸ ਆਦਿ ਇਕੱਠਾ ਹੋ ਗਿਆ ਸੀ ਤੇ ਪਾਣੀ ਅੱਗੇ ਨਹੀਂ ਜਾਂਦਾ ਸੀ ਉਸ ਦੀ ਸਫਾਈ ਕੀਤੀ ਗਈ | ਗੱਲਬਾਤ ਕਰਦਿਆਂ ਸੰਤ ਨਿਰੰਕਾਰੀ ਮਿਸ਼ਨ ਮਜੀਠਾ ਭਵਨ ਦੇ ਮੁਖੀ ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਅਧਿਆਤਮਵਾਦ ਦੇ ਨਾਲ-ਨਾਲ ਸਮਾਜ 'ਚ ਚੈਰਿਟੀ ਦੇ ਕੰਮ, ਸਮਾਜ ਸੇਵਾ ਦੇ ਕੰਮ ਵੀ ਪਹਿਲ ਦੇ ਆਧਾਰ 'ਤੇ ਕਰਦਾ ਹੈ | ਇਸ ਮੌਕੇ ਮੁਖੀ ਬਾਬਾ ਮਹਿੰਦਰ ਸਿੰਘ ਦੇ ਨਾਲ ਕਸ਼ਮੀਰ ਸਿੰਘ ਖਜਾਨਚੀ, ਸੰਚਾਲਕ ਜੈ ਨਾਰਾਇਣ, ਹਰਸੇਵਕ ਸਿੰਘ, ਕਿਰਪਾਲ ਸਿੰਘ, ਬਲਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿਚ ਮਿਸ਼ਨ ਦੇ ਸੇਵਾਦਾਰ, ਭਾਈ, ਭੈਣਾਂ ਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ 10.34 ਕਰੋੜ ਰੁਪਏ ਦੀ ਨਾਲ ਬਣਾਏ ਜਾਣਗੇ ਨਵੇਂ ਖੇਡ ਸਟੇਡੀਅਮ-ਧਾਲੀਵਾਲ ਅਗਲੀ ਖ਼ਬਰ ਤਿੰਨ ਰੋਜ਼ਾ 15ਵਾਂ ਮਹਾਨ ਕਥਾ ਕੀਰਤਨ ਸਮਾਗਮ ਸਮਾਪਤ <br/>
Ad Position 24