31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕਸਬਾ ਬੁਤਾਲਾ ਵਿਖੇ ਸੈਫ ਇੰਟਰਨੈਸ਼ਨਲ ਕੈਨੇਡਾ ਵਲੋਂ 'ਸੁਖ ਸਾਗਰ ਖੇਡ ਪਾਰਕ' ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 24-02-2026

ਬਾਬਾ ਬਕਾਲਾ ਸਾਹਿਬ, 23 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੇ ਪ੍ਰਸਿੱਧ ਕਸਬਾ ਬੁਤਾਲਾ ਵਿਖੇ ਗ੍ਰਾਮ ਪੰਚਾਇਤ ਬੁਤਾਲਾ ਤੇ ਸੈਫ ਇੰਟਰਨੈਸ਼ਨਲ ਕੈਨੇਡਾ ਸੰਸਥਾ ਦੇ ਵੱਡੇ ਸਹਿਯੋਗ ਨਾਲ ਤਿਆਰ ਕੀਤੇ ਗਏ 'ਸੁਖ ਸਾਗਰ ਖੇਡ ਪਾਰਕ' ਦਾ ਉਦਘਾਟਨ ਭਾਈ ਸ਼ਮਨਦੀਪ ਸਿੰਘ ਬਾਨੀ ਸੈਫ ਇੰਟਰਨੈਸ਼ਨਲ ਦੇ ਪਿਤਾ ਭਾਈ ਜਸਪਾਲ ਸਿੰਘ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਭਾਈ ਅਮਰਜੀਤ ਸਿੰਘ ਸੈਫ ਇੰਟਰਨੈਸ਼ਨਲ ਨੇ ਦੱਸਿਆ ਕਿ ਇਹ ਖੇਡ ਪਾਰਕ ਬਣਾਉਣ ਦਾ ਮਕਸਦ ਬੱਚਿਆਂ ਨੂੰ ਮੋਬਾਈਲ ਦੇ ਦੁਰਪ੍ਰਭਾਵ ਤੋਂ ਬਚਾਉਣਾ ਅਤੇ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ | ਉਨ੍ਹਾਂ ਕਿਹਾ ਕਿ ਇਹ ਸਾਰੇ ਪੰਥਕ ਕਾਰਜ ਗੁਰਸਿੱਖ ਪਰਿਵਾਰਾਂ ਵਲੋਂ ਦਿੱਤੇ ਜਾ ਰਹੇ ਦਸਵੰਧ ਨਾਲ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਦਲਬੀਰ ਸਿੰਘ ਸੈਕਟਰੀ, ਹਰਪ੍ਰੀਤ ਸਿੰਘ ਲਾਲੀ ਨੇ ਆਪਣੇ ਵਿਚਾਰ ਸਾਂਝੇ ਕੀਤੇ | ਅੰਤ 'ਚ ਸੁਖਵਿੰਦਰ ਸਿੰਘ ਸਰਪੰਚ ਬੁਤਾਲਾ ਨੇ ਆਏ ਹੋਏ ਮਹਿਮਾਨਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸੈਫ਼ ਇੰਟਰਨੈਸ਼ਨਲ ਵਲੋਂ ਭਾਈ ਜਸਪਾਲ ਸਿੰਘ, ਭਾਈ ਅਮਰਜੀਤ ਸਿੰਘ, ਬਾਬਾ ਜਸਪਾਲ ਸਿੰਘ ਕਾਹਨੂੰਵਾਨ, ਜਸਪ੍ਰੀਤ ਸਿੰਘ, ਪ੍ਰਭਜੀਤ ਸਿੰਘ ਖਾਲਸਾ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਮੈਂਬਰ ਬਲਤੇਜ ਸਿੰਘ, ਹਰਜੀਤ ਸਿੰਘ, ਨਿਰਵੈਰ ਸਿੰਘ, ਗੁਰਮੀਤ ਸਿੰਘ ਸੰਮਤੀ ਮੈਂਬਰ, ਚਰਨਜੀਤ ਸਿੰਘ ਚੰਨਾ, ਸੁਖਜੀਤ ਸਿੰਘ, ਜਗਜੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਗਗਨਦੀਪ ਸਿੰਘ ਬੇਰੀਆਂ ਵਾਲੇ (ਸਾਰੇ ਪੰਚ) ਗੁਰਪ੍ਰੀਤ ਸਿੰਘ ਗੋਪੀ, ਸੂਬੇਦਾਰ ਅਮਨਦੀਪ ਸਿੰਘ, ਨਵਰਾਜ ਸਿੰਘ ਫੌਜੀ, ਯਾਦਵਿੰਦਰ ਸਿੰਘ ਸਾਹਬੀ, ਜਗਤਾਰ ਸਿੰਘ, ਜਗਰੂਪ ਸਿੰਘ, ਮਲਕੀਤ ਸਿੰਘ, ਗੁਰਜੀਤ ਗੋਰਾ, ਦੀਪਕ ਸੇਠ, ਹਰਵਿੰਦਰ ਸਿੰਘ ਫਕਾਈ, ਬਲਵਿੰਦਰ ਸਿੰਘ ਸਪੋਰਟਸ ਕਲੱਬ, ਪ੍ਰਭਜੋਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਹਰਵਿੰਦਰ ਫੌਜੀ, ਸਿਰਤਾਜ ਸਿੰਘ, ਗੁਰਦੀਪ ਗੱਗੂ, ਬੀਬੀ ਕੁਲਜੀਤ ਕੌਰ, ਸ਼ਰਨਜੀਤ ਕੌਰ, ਬਲਜਿੰਦਰ ਕੌਰ, ਸੰਪੂਰਨ ਕੌਰ, ਗੁਰਦੀਸ਼ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ 12ਵਾਂ ਗੁਰੂ ਕਾ ਲੰਗਰ ਅੱਜ ਤੋਂ-ਬਾਬਾ ਗੁਰਪ੍ਰੀਤ ਸਿੰਘ <br/> ਅਗਲੀ ਖ਼ਬਰ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ 10.34 ਕਰੋੜ ਰੁਪਏ ਦੀ ਨਾਲ ਬਣਾਏ ਜਾਣਗੇ ਨਵੇਂ ਖੇਡ ਸਟੇਡੀਅਮ-ਧਾਲੀਵਾਲ
Ad Position 24