ਰਾਮ ਤੀਰਥ, 23 ਫਰਵਰੀ (ਧਰਵਿੰਦਰ ਸਿੰਘ ਔਲਖ)-ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਨਗਰ ਵਾਸੀਆਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਲੇ ਮਹੱਲੇ ਦੇ ਸੰਬੰਧ 'ਚ 12ਵਾਂ ਗੁਰੂ ਕਾ ਲੰਗਰ 24 ਫਰਵਰੀ ਤੋਂ 5 ਮਾਰਚ ਤੱਕ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਗੁਰਪ੍ਰੀਤ ਸਿੰਘ ਖਿਆਲਾ ਨੇ ਦੱਸਿਆ ਕਿ 1 ਤੋਂ 4 ਮਾਰਚ ਤੱਕ ਗੁਰਮਤਿ ਸਮਾਗਮ ਵੀ ਸਜਾਏ ਜਾਣਗੇ, ਜਿਨ੍ਹਾਂ 'ਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ ਤੇ ਕਥਾਵਾਚਕ ਹਾਜ਼ਰੀਆਂ ਭਰਨਗੇ | ਉਨ੍ਹਾਂ ਦੱਸਿਆ ਕਿ 1 ਮਾਰਚ ਨੂੰ ਭਾਈ ਨਿਸ਼ਾਨ ਸਿੰਘ ਗੰਡੀਵਿੰਡ, ਭਾਈ ਗੁਰਭੇਜ ਸਿੰਘ ਚਵਿੰਡਾ ਦਾ ਢਾਡੀ ਜਥਾ, 2 ਮਾਰਚ ਨੂੰ ਗਿਆਨੀ ਸੁਖਬੀਰ ਸਿੰਘ ਗੁਰੂ ਨਾਨਕ ਦਲ ਦਾ ਕਵੀਸ਼ਰੀ ਜਥਾ, ਭਾਈ ਸੁਖਦੇਵ ਸਿੰਘ ਡੱਲਾ ਕਥਾਵਾਚਕ, 3 ਮਾਰਚ ਨੂੰ ਕਥਾਵਾਚਕ ਭਾਈ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ, ਭਾਈ ਗੁਰਪ੍ਰੀਤ ਸਿੰਘ ਸੌੜੀਆਂ ਕਵੀਸ਼ਰੀ ਜਥਾ, ਭਾਈ ਕੇਵਲ ਸਿੰਘ ਮਹਿਤਾ ਕਵੀਸ਼ਰੀ ਜਥਾ ਅਤੇ 4 ਮਾਰਚ ਨੂੰ ਕਥਾਵਾਚਕ ਭਾਈ ਗੁਰਰਾਜ ਸਿੰਘ ਦਰਬਾਰ ਸਾਹਿਬ ਵਾਲੇ, ਭਾਈ ਬਲਦੇਵ ਸਿੰਘ ਕੋਹਾਲੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਬੀਰ ਸਿੰਘ ਖ਼ਾਲਸਾ ਢਾਡੀ ਜਥਾ ਸਭਰਾਵਾਂ ਵਾਲੇ, ਭਾਈ ਪਲਵਿੰਦਰ ਸਿੰਘ ਖਾਸਾ ਕਵੀਸ਼ਰੀ ਜਥਾ, ਰਾਗੀ ਭਾਈ ਭੁਪਿੰਦਰ ਸਿੰਘ ਦਮਦਮੀ ਟਕਸਾਲ (ਯੂ. ਐੱਸ. ਏ.), ਕਵੀਸ਼ਰੀ ਜਥਾ ਭਾਈ ਕਸ਼ਮੀਰ ਸਿੰਘ ਤਾਜੇਚੱਕ ਤੇ ਕਥਾਵਾਚਕ ਭਾਈ ਗੁਰਪੰਥਪ੍ਰੀਤ ਸਿੰਘ ਹੇਤਮਪੁਰਾ ਦੀਵਾਨ ਦੀਆਂ ਹਾਜ਼ਰੀਆਂ ਭਰਨਗੇ | ਇਸ ਦੇ ਨਾਲ-ਨਾਲ 10 ਦਿਨ ਸੰਗਤਾਂ ਵਾਸਤੇ ਵੰਨ-ਸੁਵੰਨੇ ਲੰਗਰ ਚਲਦੇ ਰਹਿਣਗੇ |
ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ 12ਵਾਂ ਗੁਰੂ ਕਾ ਲੰਗਰ ਅੱਜ ਤੋਂ-ਬਾਬਾ ਗੁਰਪ੍ਰੀਤ ਸਿੰਘ <br/>
ਅਜੀਤ ਡੈਸਕ
24-02-2026