ਚੌਕ ਮਹਿਤਾ, 25 ਫਰਵਰੀ (ਧਰਮਿੰਦਰ ਸਿੰਘ ਭੰਮਰਾ)-ਸ੍ਰੀਮਤੀ ਅਮਰਜੀਤ ਕੌਰ ਬੁੱਟਰ ਸਿਵੀਆ ਦੇ ਪਤੀ, ਨਿਸ਼ਾਨ ਸਿੰਘ ਆਸਟ੍ਰੇਲੀਆ ਦੇ ਸਤਿਕਾਰਯੋਗ ਪਿਤਾ ਜਸਪਾਲ ਸਿੰਘ ਸਿਵੀਆ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਉਨਾਂ ਦੇ ਗ੍ਰਹਿ ਪਿੰਡ ਬੁੱਟਰ ਸਿਵੀਆ ਵਿਖੇ ਪਾਏ ਗਏ, ਉਪਰੰਤ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਭਾਈ ਸ਼ੁੱਭਦੀਪ ਸਿੰਘ ਭਲਾਈਪੁਰ ਪੁਰਬਾ ਨੇ ਕਥਾ ਸਰਵਣ ਕਰਵਾਈ | ਇਸ ਦੌਰਾਨ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਚੇਅਰਮੈਨ ਗੁਰਵਿੰਦਰ ਸਿੰਘ ਰੰਧਾਵਾ ਖੱਬੇਰਾਜਪੂਤਾਂ, ਮੰਗਲ ਸਿੰਘ ਬਲਾਕ ਸੰਮਤੀ ਮੈਂਬਰ, ਮਾ. ਦਿਲਬਾਗ ਸਿੰਘ ਸਰਪੰਚ ਦਿਆਲਗੜ, ਮਾ. ਬਲਜਿੰਦਰ ਸਿੰਘ ਬੁੱਟਰ, ਸਰਪੰਚ ਪ੍ਰਗਟ ਸਿੰਘ ਬੱਲ, ਜਥੇ. ਇੰਦਰਜੀਤ ਸਿੰਘ ਤਰਨਾਦਲ, ਬਾਬਾ ਦਲਜੀਤ ਸਿੰਘ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਦੌਰਾਨ ਨਿਸ਼ਾਨ ਸਿੰਘ ਆਸਟ੍ਰੇਲੀਆ, ਮਾ. ਦਿਲਬਾਗ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਮਾਰਕੀਟ ਕਮੇਟੀ ਮਹਿਤਾ, ਸਰਪੰਚ ਸੋਨੀ ਧਰਦਿਉ, ਮੰਗਲ ਸਿੰਘ ਬੁੱਟਰ, ਜੋਗਿੰਦਰ ਸਿੰਘ ਮਹਿਤਾ, ਤਰਸੇਮ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਥਾਣੇਦਾਰ ਤਜਿੰਦਰ ਸਿੰਘ ਬੁੱਟਰ, ਸਾਬਕਾ ਸਰਪੰਚ ਹਿੰਮਤਪਰਮਵੀਰ ਸਿੰਘ, ਰਣਦੀਪ ਸਿੰਘ ਰਾਣਾ, ਬਲਜਿੰਦਰ ਸਿੰਘ, ਪ੍ਰਧਾਨ ਅਮਰ ਰਾਵਤ, ਰਾਣਾ ਚੂੰਗ, ਸੁੱਖ ਬੁੱਟਰ, ਏ.ਐੱਸ.ਆਈ. ਜਤਿੰਦਰ ਸਿੰਘ ਚੌਕੀ ਇੰਚਾਰਜ ਬੁੱਟਰ, ਸਰਵਣ ਸਿੰਘ ਬੁੱਟਰ, ਜਸਪਾਲ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ, ਨਿਸ਼ਾਨ ਸਿੰਘ ਬੁੱਟਰ, ਸਰਵਣ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ ਆਦਿ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |