27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਅੰਨੇ੍ਹ ਕਤਲ ਕੇਸ 'ਚ ਜੰਡਿਆਲਾ ਗੁਰੂ ਪੁਲਿਸ ਨੇ ਦੋਸ਼ੀ ਕੀਤੇ ਕਾਬੂ <br/>

Ad Position 21
No active advertisement
ਅਜੀਤ ਡੈਸਕ 27-02-2026
ਜੰਡਿਆਲਾ ਗੁਰੂ, 26 ਫਰਵਰੀ (ਹਰਜਿੰਦਰ ਸਿੰਘ ਕਲੇਰ)-ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਡੀ. ਐੱਸ. ਪੀ. ਰਵਿੰਦਰ ਸਿੰਘ ਤੇ ਐੱਸ. ਐੱਚ. ਓ. ਨਰੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ 16 ਫਰਵਰੀ ਨੂੰ ਰੋਹਿਤ ਪੁੱਤਰ ਜੋਰਜ ਮਸੀਹ ਵਾਸੀ ਨੇੜੇ ਰਘੂਨਾਥ ਮੰਦਰ ਜੰਡਿਆਲਾ ਗੁਰੂ ਜੋ ਕਿ ਘਰੋਂ ਪੇਂਟ ਦਾ ਕੰਮ ਕਰਨ ਲਈ ਗਿਆ ਸੀ ਪ੍ਰੰਤੂ ਦੇਰ ਰਾਤ ਤੱਕ ਘਰ ਨਾ ਆਉਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਲੜਕੇ ਨੂੰ ਲੱਭਣ ਦੀ ਭਾਲ ਕੀਤੀ ਗਈ ਤਾਂ ਉਸ ਦੀ ਮਿ੍ਤਕ ਦੇਹ ਗੁਨੋਵਾਲ ਦੇ ਸੂਏ ਦੇ ਕਿਨਾਰੇ ਤੋਂ ਮਿਲੀ, ਜਿਸ ਦੀ ਮੌਤ ਭੇਦ ਭਰੇ ਹਾਲਾਤਾਂ ਵਿਚ ਹੋਈ ਜਾਪਦੀ ਹੋਣ ਕਰਕੇ ਐੱਸ. ਐੱਚ. ਓ. ਨਰੇਸ਼ ਕੁਮਾਰ ਥਾਣਾ ਜੰਡਿਆਲਾ ਗੁਰੂ ਵਲੋਂ ਮੁਕਦਮਾ ਨੰਬਰ 38 ਮਿਤੀ 17 ਫਰਵਰੀ ਜੁਰਮ 103 ਬੀ. ਐੱਨ. ਐੱਸ. ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਤਫਤੀਸ਼ ਅਮਲ ਵਿਚ ਲਿਆਂਦੀ ਗਈ | ਇਸ ਕਤਲ ਕੇਸ ਵਿਚ ਐੱਸ. ਐੱਸ. ਪੀ. ਜ਼ਿਲ੍ਹਾ ਪੁਲਿਸ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਕੇਸ ਦੀ ਹਰ ਐਂਗਲ ਤੋਂ ਜਾਂਚ ਕਰਦੇ ਹੋਏ ਬੜੀ ਡੂੰਘਾਈ ਨਾਲ ਤਫਤੀਸ਼ ਕਰਦਿਆਂ ਦੋਸ਼ੀਆਂ ਵਿਲਿਅਮ ਮਸੀਹ ਉਰਫ ਮਿੱਠੂ ਪੁੱਤਰ ਸੰਦੀਪ ਮਸੀਹ ਅਤੇ ਸੰਦੀਪ ਪਾਸੋਂ ਮਿ੍ਤਕ ਦਾ ਮੁਬਾਈਲ ਅਤੇ ਜਿਸ ਮੋਟਰਸਾਈਕਲ 'ਤੇ ਮਿ੍ਤਕ ਦੀ ਲਾਸ਼ ਨੂੰ ਸੂਏ ਦੇ ਕੰਢੇ 'ਤੇ ਸੁੱਟਿਆ ਗਿਆ ਸੀ, ਬਰਾਮਦ ਕਰ ਲਏ ਗਏ ਹਨ | ਦੋਸ਼ੀਆਂ ਪਾਸੋਂ ਹੋਰ ਬਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਅਗਲੇ ਪਿਛਲੇ ਰਿਕਾਰਡ ਨੂੰ ਵੀ ਖੰਗਾਲਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਮਜੀਠਾ ਤੋਂ ਬਰਨਾਲਾ ਰੈਲੀ 'ਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਾਂਗੇ-ਸੱਚਰ <br/> ਅਗਲੀ ਖ਼ਬਰ ਪਿੰਡ ਦਸਮੇਸ਼ ਨਗਰ ਵਿਖੇ ਹਮਲਾ ਕਰ ਕੇ ਗੰਭੀਰ ਸੱਟਾਂ ਲਗਾਉਣ ਦੇ ਲਗਾਏ ਦੋਸ਼ <br/>
Ad Position 24