ਕੱਥੂਨੰਗਲ, 26 ਫਰਵਰੀ (ਦਲਵਿੰਦਰ ਸਿੰਘ ਰੰਧਾਵਾ)-ਮਨਰੇਗਾ ਬਚਾਓ ਸੰਗਰਾਮ ਦੇ ਤਹਿਤ 28 ਫਰਵਰੀ ਨੂੰ ਬਰਨਾਲਾ ਵਿਚ ਕਰਵਾਈ ਜਾ ਰਹੀ ਕਾਂਗਰਸ ਪਾਰਟੀ ਦੀ ਰੈਲੀ ਇਤਿਹਾਸਕ ਹੋਵੇਗੀ ਜਿਸ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ ਤੇ ਇਸ ਵਿਚ ਮਜੀਠਾ ਹਲਕੇ ਵਿਚੋਂ ਵੱਡੀ ਗਿਣਤੀ ਵਿਚ ਲੋਕ ਸ਼ਮੂਲੀਅਤ ਕਰਨਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਜ਼ੋਨ ਇੰਚਾਰਜਾਂ ਦੀ ਸੱਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਸ: ਸੱਚਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਇਹ ਗਰੀਬ ਤੇ ਮਜ਼ਦੂਰ ਮਾਰੂ ਫੁਰਮਾਨ ਨੂੰ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਸਾਡੀ ਪਾਰਟੀ ਦੇ ਸੁਪਰੀਮੋ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਸਾਰੇ ਦੇਸ਼ ਵਿਚ ਇਸ ਮੁਹਿੰਮ ਨੂੰ ਪ੍ਰਚੰਡ ਕਰਾਂਗੇ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੇ ਹਲਕਾ ਮਜੀਠਾ ਦੇ ਸਮੂਹ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਾਮੀ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਕਮਰਕੱਸੇ ਕਰ ਲਓ ਇਸ ਵਾਰੀ ਸੱਚਰ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ | ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਬਲਾਕ ਪ੍ਰਧਾਨ ਨਵਤੇਜਪਾਲ ਸਿੰਘ, ਸੁਖਬੀਰ ਸਿੰਘ ਬੋਪਾਰਾਏ, ਪ੍ਰਗਟ ਸਿੰਘ ਚੰਨਣਕੇ, ਪਰਮਜੀਤ ਸਿੰਘ, ਭੋਏਵਾਲ, ਭੁਪਿੰਦਰ ਸਿੰਘ ਸੱਚਰ , ਨਵਦੀਪ ਸਿੰਘ ਕੋਟਲਾ, ਸੰਦੀਪ ਸਿੰਘ, ਸ਼ਮਸ਼ੇਰ ਸਿੰਘ ਬਾਬੋਵਾਲ, ਕੁਲਵਿੰਦਰ ਸਿੰਘ ਰੀਟਾ ਸਿਧਵਾਂ, ਹਰਮਨ ਸਿੰਘ ਗਿੱਲ, ਪਲਵਿੰਦਰ ਸਿੰਘ ਪੰਧੇਰ, ਮਨੋਹਰ ਗਾਲੋਵਾਲੀ, ਸੁਲੱਖਣ ਸਿੰਘ ਕੱਥੂਨੰਗਲ, ਸੁਖਵਿੰਦਰ ਸਿੰਘ ਰੰਧਾਵਾ, ਮੋਹਨ ਸਿੰਘ, ਗੁਰਭੇਜ ਸਿੰਘ ਸਿਆਲਕਾ, ਦਲਜੀਤ ਸਿੰਘ ਬੋੜੇਵਾਲ, ਜਗਜੀਤ ਸਿੰਘ, ਸੁੱਖ ਜੀ, ਕੁਲਵੰਤ ਸਿੰਘ ਦਬੁਰਜੀ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ, ਜਗਦੀਸ਼ ਸਿੰਘ ਘਨਸ਼ਾਮਪੁਰ, ਸੋਨੂੰ ਨਾਥ ਦੀ ਖੂਹੀ, ਰਣਜੀਤ ਸਿੰਘ ਮਝਵਿੰਡ, ਸੋਨੀ ਪੰਧੇਰ, ਜਗਦੀਸ਼ ਸਿੰਘ ਖੁਸੀਪੁਰ, ਸਾਬੀ ਮਾਨ, ਡਾ ਸ਼ਮਸ਼ੇਰ ਸਿੰਘ ਸ਼ੇਰਾ, ਜੱਜ ਬੀਰ ਸੋਹੀਆ, ਜੱਗੀ ਸਰਪੰਚ ਢਿੰਗਨੰਗਲ, ਸੁਖਦੇਵ ਸਿੰਘ ਸੋਹੀ, ਕੋਹਿਨੂਰ ਸਿੰਘ, ਸੁਰਜੀਤ ਸਿੰਘ ਕੋਟਲਾ, ਬਾਬਾ ਅਜੀਤ ਸਿੰਘ ਅਜੈਬਵਾਲੀ, ਬਲਜੀਤ ਸਿੰਘ ਵਿਰਕ, ਜਸਪਾਲ ਸਿੰਘ, ਕੰਵਲਜੀਤ ਕੋਟਲ਼ਾ ਗੁੱਜਰਾਂ ਤੇ ਹੋਰ ਵੀ ਆਗੂ ਮੌਜੂਦ ਸਨ |