27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਰਣਜੀਤ ਸਿੰਘ ਨੇ ਜੇਕਰ ਪੁਲਿਸ ਕਰਮਚਾਰੀਆਂ ਦਾ ਕਤਲ ਕੀਤਾ ਸੀ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣੀ ਚਾਹੀਦੀ ਸੀ-ਜਸਕਰਨ ਸਿੰਘ ਰਿਆੜ <br/>

Ad Position 21
No active advertisement
ਅਜੀਤ ਡੈਸਕ 27-02-2026
ਅਜਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਆਦੀਆਂ ਵਿਖੇ ਦੋ ਪੁਲਿਸ ਕਰਮਚਾਰੀਆਂ ਦੇ ਕਤਲ ਮਾਮਲੇ ਵਿਚ ਲੋੜੀਂਦੇ ਇੱਕ ਨੌਜਵਾਨ ਰਣਜੀਤ ਸਿੰਘ ਦਾ ਪੁਲਿਸ ਵਲੋਂ ਐਨਕਾਊਾਟਰ ਕੀਤੇ ਜਾਣ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਬੁਲਾਰੇ, ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਨਾਮਵਰ ਪੰਜਾਬੀ ਲੋਕ ਗਾਇਕ ਜਸਕਰਨ ਰਿਆੜ ਨੇ ਕਿਹਾ ਕਿ ਬੀਤੇ ਕੱਲ ਰਣਜੀਤ ਸਿੰਘ ਦਾ ਕਤਲ ਹੋਇਆ ਹੈ ਅਤੇ ਜੇਕਰ ਅੱਜ ਨਾ ਅਵਾਜ਼ ਚੁੱਕੀ ਤਾਂ ਇਹ ਲੀਹ ਪੈ ਜਾਣੀ ਆ ਤੇ ਆਿਖ਼ਰ ਸਾਡੇ ਕੌਮੀ ਘਾਣ ਤੱਕ ਜਾਣੀ ਆ | ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਇਕੱਤਰ ਹੋ ਕੇ ਲਾਮਬੰਦ ਹੋਈਏ ਤੇ ਰਣਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਵੀਏ | ਜਸਕਰਨ ਸਿੰਘ ਰਿਆੜ ਨੇ ਅੱਗੇ ਕਿਹਾ ਕਿ ਜੇਕਰ ਰਣਜੀਤ ਸਿੰਘ ਨੇ ਜ਼ੁਰਮ ਕੀਤਾ ਸੀ ਤਾਂ ਅਦਾਲਤਾਂ ਕਿਹੜੇ ਕੰਮ ਨੂੰ ਨੇ? ਕੀ ਸੰਵਿਧਾਨ ਕਹਿੰਦਾ ਕਿ ਜਿਹੜਾ ਕਿਸੇ ਦਾ ਕਤਲ ਕਰੇ ਉਸਨੂੰ ਗੋਲ਼ੀ ਮਾਰ ਦਿਓ | ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਕਿੰਨਾ ਵੀ ਕਸੂਰ ਹੋਵੇ ਉਸ ਨਾਲ ਅਜਿਹਾ ਵਰਤਾਰਾ ਨਹੀਂ ਕਰਨਾ ਚਾਹੀਦਾ | ਉਨ੍ਹਾਂ ਅੱਗੇ ਕਿਹਾ ਕਿ ਉਹ ਸਿੱਖਾਂ ਦਾ 19 ਸਾਲ ਦਾ ਨੌਜਵਾਨ ਸੀ ਅਤੇ ਇੰਨੀ ਉਮਰ ਦਾ ਮੁੰਡਾ ਪੱਕਾ ਮੁਜ਼ਰਮ ਨਹੀਂ ਹੁੰਦਾ ਸਗੋਂ ਉਹ ਭਟਕਿਆ ਹੋਇਆ ਹੁੰਦਾ ਹੈ ਇਸ ਲਈ ਉਸਨੂੰ ਸੁਧਰਨ ਦਾ ਮੌਕਾ ਦਿੰਦੇ ਹੋਏ ਕਾਨੂੰਨ ਅਨੁਸਾਰ ਸਜ਼ਾ ਦੇਣੀ ਚਾਹੀਦੀ ਸੀ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਦਾ ਇਸ ਤਰ੍ਹਾਂ ਇਸ ਦੁਨੀਆਂ ਤੋਂ ਚਲੇ ਜਾਣਾ ਵੀ ਬਹੁਤ ਮਾੜੀ ਗੱਲ ਹੈ, ਅਗਰ ਜੇਕਰ ਰਣਜੀਤ ਸਿੰਘ ਨੇ ਉਨ੍ਹਾਂ ਦਾ ਕਤਲ ਕੀਤਾ ਹੈ ਤਾਂ ਉਸ ਨੂੰ ਸਖਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਸੀ, ਨਾ ਕਿ ਇਸ ਤਰ੍ਹਾਂ ਐਨਕਾਊਾਟਰ ਬਣਾ ਕੇ ਗੋਲੀ ਮਾਰ ਕੇ ਮਾਰ ਦੇਣਾ ਚਾਹੀਦਾ ਸੀ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਬਘੇਲ ਸਿੰਘ, ਸ਼ਹੀਦ ਬਾਬਾ ਅਮਰ ਸਿੰਘ, ਸ਼ਹੀਦ ਬਾਬਾ ਤਾਰਾ ਸਿੰਘ ਵਾਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ 300 ਸਾ... ਅਗਲੀ ਖ਼ਬਰ ਮਜੀਠਾ ਤੋਂ ਬਰਨਾਲਾ ਰੈਲੀ 'ਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਾਂਗੇ-ਸੱਚਰ <br/>
Ad Position 24