ਚੌਕ ਮਹਿਤਾ, 26 ਫਰਵਰੀ (ਜਗਦੀਸ਼ ਸਿੰਘ ਬਮਰਾਹ)-ਅੱਜ ਸ਼ਾਮ ਪੁਲਿਸ ਥਾਣਾ ਮਹਿਤਾ ਚੌਕ ਦੇ ਮੁੱਖ ਅਫਸਰ ਹਰਪਾਲ ਸਿੰਘ ਸੋਹੀ ਨੇ ਆਪਣੇ ਸਹਿਯੋਗੀਆਂ ਇੰਸਪੈਕਟਰ ਪਰਮਜੀਤ ਸਿੰਘ ਬਾਜਵਾ, ਸਬ ਇੰਸਪੈਕਟਰ ਬਲਵਿੰਦਰ ਸਿੰਘ, ਮੁਨਸ਼ੀ ਨਵਜਿੰਦਰ ਸਿੰਘ, ਗੁਰ ਸਾਹਿਬ ਸਿੰਘ, ਸੰਦੀਪ ਸਿੰਘ, ਸਰੋਜ ਦੀਪ ਸਿੰਘ, ਬੂਟਾ ਨਾਥ ਆਦਿਕ ਸਟਾਫ ਨੂੰ ਨਾਲ ਲੈਕੇ ਕਸਬੇ ਦੇ ਸਮੂਹ ਦੁਕਾਨਦਾਰਾਂ ਨਾਲ ਇਕ ਸਦਭਾਵਨਾ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਉਨ੍ਹਾਂ ਨੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ, ਟਰੈਫਿਕ ਜਾਮ, ਲਾਅ-ਐਂਡ-ਆਰਡਰ, ਰਾਤ ਦੇ ਪਹਿਰੇ ਲਈ ਸਿਕਿਉਰਟੀ ਗਾਰਡਾਂ ਦੀ ਨਿਯੁਕਤੀ ਤੋਂ ਇਲਾਵਾ ਹੋਰ ਦਰ ਪੇਸ਼ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਦੁਕਾਨਦਾਰਾਂ ਦੇ ਸੁਝਾਅ ਲਏ ਗਏ | ਥਾਣਾ ਮੁਖੀ ਨੇ ਸਮੂਹ ਦੁਕਾਨਦਾਰਾਂ ਨੂੰ ਆਪਣਾ ਨਿੱਜੀ ਮੋਬਾਈਲ ਨੰਬਰ ਦੇ ਕੇ ਕਿਹਾ ਕਿ ਉਹ ਅੱਧੀ ਰਾਤ ਵੇਲੇ ਵੀ ਮੈਨੂੰ ਇਸ ਨੰਬਰ 'ਤੇ ਕਾਲ ਕਰਕੇ ਆਪਣੀ ਕਿਸੇ ਵੀ ਸਮੱਸਿਆ ਬਾਰੇ ਦੱਸ ਸਕਦੇ ਹਨ, ਉਨ੍ਹਾਂ ਦੀ ਫੌਰੀ ਤੌਰ 'ਤੇ ਲੋੜੀਂਦੀ ਮਦਦ ਕੀਤੀ ਜਾਵੇਗੀ | ਇਸ ਮੌਕੇ ਮਹਿਤਾ ਚੌਂਕ ਦੇ ਸਰਪੰਚ ਅਜੇ ਕੁਮਾਰ ਗਾਂਧੀ, ਸੀਨੀਅਰ ਆਗੂ ਅਤੇ ਕੱਪੜਾ ਵਪਾਰੀ ਵਿਜੇ ਕੁਮਾਰ ਤਨੇਜਾ, ਅਮਰ ਰਾਵਤ ਪ੍ਰਧਾਨ ਕਰਿਆਨਾ ਐਸੋਸੀਏਸ਼ਨ, ਰਣਬੀਰ ਸਿੰਘ ਜਨਤਾ ਰੇਡੀਓ, ਟੋਨੀ ਗੋਲਡ ਸਮਿੱਥ, ਗੁਲਜਿੰਦਰ ਸਿੰਘ ਲਾਡੀ, ਮਨੋਜ ਕੁਮਾਰ ਤਨੇਜਾ, ਰਾਜਬੀਰ ਸਿੰਘ ਕਾਕਾ, ਸੁਖਜੀਤ ਸਿੰਘ ਰਾਜੂ, ਸਤਬੀਰ ਸਿੰਘ ਵਿਰਦੀ, ਜੰਗਪ੍ਰੀਤ ਪੁਰਬਾ, ਹਰੀਸ਼ ਕੁਮਾਰ ਬੱਬੂ, ਰਜਵੰਤ ਸਿੰਘ ਰਾਜੂ ਪ੍ਰਧਾਨ ਬੀ. ਸੀ. ਵਿੰਗ, ਟੀਟਾ ਸ਼ਾਹ, ਰਜੇਸ਼ ਕੁਮਾਰ ਰਾਜਨ, ਸੁਧੀਰ ਕੁਮਾਰ ਬੇਦੀ, ਜੌਲੀ, ਪਵਨ ਕੁਮਾਰ ਪੰਮੀ ਅਤੇ ਹੋਰ ਬਹੁਤ ਸਾਰੇ ਦੁਕਾਨਦਾਰ ਵੀ ਮੌਜੂਦ ਸਨ |