ਬਾਬਾ ਬਕਾਲਾ ਸਾਹਿਬ, 5 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ ਦਿਨੀਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਵਿਰੋਧੀ ਆਗੂ ਸੁਨੀਲ ਜਾਖੜ, ਰਵਨੀਤ ਸਿੰਘ ਬਿੱਟੂ, ਗਿ: ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਜੋ ਰਾਹੁਲ ਗਾਂਧੀ ਵਿਰੁੱਧ ਗਲਤ ਬਿਆਨਬਾਜ਼ੀ ਕਰ ਰਹੇ ਹਨ ਕਿ ਕਾਂਗਰਸ ਖਿਲਰੀ ਪਈ ਹੈ, ਸੰਬੰਧੀ ਉਨ੍ਹਾਂ ਕਿਹਾ ਕਿ ਇਹ ਲੀਡਰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਕਿ ਉਨ੍ਹਾਂ ਦੇ ਘਰੀਂ ਕੀ ਚੱਲ ਰਿਹਾ ਹੈ, ਇਨ੍ਹਾਂ ਦੀਆਂ ਪਾਰਟੀਆਂ 'ਚ ਤਾਂ ਸਭ ਤੋਂ ਵੱਧ ਪਾਟੋ ਧਾੜ ਹੈ, ਇਹ ਕਿਸੇ ਨੂੰ ਕੀ ਨਸੀਹਤਾਂ ਦੇਣਗੇ | ਇਹ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ, ਚੇਅਰਮੈਨ ਬਲਕਾਰ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਇਹ ਸਾਰੇ ਲੀਡਰ ਬਰਨਾਲਾ ਰੈਲੀ ਵਿਚ ਕਾਂਗਰਸ ਪਾਰਟੀ ਦੀ ਚੜ੍ਹਤ ਤੋਂ ਬੁਖਲਾਹਟ 'ਚ ਆਏ ਹੋਏ ਹਨ, ਇਨ੍ਹਾਂ ਕੋਲ ਪੰਜਾਬ ਸੰਬੰਧੀ ਕੋਈ ਮੁੱਦਾ ਨਹੀਂ ਹੈ | ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ ਆਪ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਤੰਗ ਆ ਚੁੱਕੇ ਹਨ, ਇਸ ਲਈ ਅੱਜ ਲੋਕਾਂ ਦਾ ਧਿਆਨ ਸਿਰਫ ਤੇ ਸਿਰਫ ਕਾਂਗਰਸ ਵੱਲ ਹੈ ਅਤੇ ਹੁਣ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਅਵੱਸ਼ ਬਣੇਗੀ |