03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਮਲਕੋ ਵਿਖੇ ਲੱਗੇ ਕੂੜੇ ਦੇ ਢੇਰ ਸ਼ਰਧਾਲੂ ਤੇ ਇਲਾਕਾ ਨਿਵਾਸੀ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026
ਸੁਲਤਾਨਵਿੰਡ, 7 ਮਾਰਚ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਮਲਕੋ ਵਿਖੇ ਸਥਿਤ ਇਕ ਪੁਰਾਤਨ ਮੰਦਰ ਦੇ ਬਿਲਕੁਲ ਬਾਹਰ ਲੱਗੇ ਕੂੜੇ ਦੇ ਢੇਰਾਂ ਕਾਰਨ ਜਿੱਥੇ ਇਲਾਕਾ ਨਿਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਉੱਥੇ ਹੀ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੀ ਭਾਰੀ ਠੇਸ ਪਹੁੰਚ ਰਹੀ ਹੈ | ਬਿਮਾਰੀਆਂ ਦਾ ਡਰ ਤੇ ਪ੍ਰਸ਼ਾਸਨਿਕ ਲਾਪ੍ਰਵਾਹੀ : ਇਸ ਮੌਕੇ ਗੱਲਬਾਤ ਕਰਦਿਆਂ ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਗੰਦਗੀ ਦਾ ਆਲਮ ਪਿੰਡ ਦੀਆਂ ਗਲੀਆਂ, ਬਾਜ਼ਾਰਾਂ ਅਤੇ ਖਾਲੀ ਪਲਾਟਾਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹੈ ਜਿਸ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ | ਇਸ ਨਾਲ ਇਲਾਕੇ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਪਿੰਡ ਵਿਚ ਕੂੜਾ ਚੁੱਕਣ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੈ | ਮੰਦਰ ਵਰਗੀ ਪਵਿੱਤਰ ਜਗ੍ਹਾ ਦੇ ਬਾਹਰ ਕੂੜਾ ਸੁੱਟਿਆ ਜਾਣਾ ਸਾਡੀ ਆਸਥਾ ਨਾਲ ਖਿਲਵਾੜ ਹੈ | ਪ੍ਰਸ਼ਾਸਨ ਨੂੰ ਜਲਦ ਇਸ ਦਾ ਹੱਲ ਕਰਨਾ ਚਾਹੀਦਾ ਹੈ | ਇਲਾਕਾ ਵਾਸੀਆਂ ਨੇ ਨਗਰ ਨਿਗਮ ਅਤੇ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੰਦਿਰ ਦੇ ਬਾਹਰੋਂ ਕੂੜਾ ਤੁਰੰਤ ਚੁਕਵਾਇਆ ਜਾਵੇ | ਮੰਦਿਰ ਤੋਂ ਦੂਰ ਕਿਸੇ ਢੁਕਵੀਂ ਜਗ੍ਹਾ 'ਤੇ ਵੱਡੇ ਡਸਟਬਿਨ ਰੱਖੇ ਜਾਣ ਤਾਂ ਜੋ ਲੋਕ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ | ਕੂੜਾ ਚੁੱਕਣ ਵਾਲੀਆਂ ਗੱਡੀਆਂ ਦਾ ਗੇੜਾ ਰੋਜ਼ਾਨਾ ਯਕੀਨੀ ਬਣਾਇਆ ਜਾਵੇ | ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
ਗੱਡੀਆਂ ਦੀ ਘਾਟ: ਲੋਕਾਂ ਦਾ ਦੋਸ਼ ਹੈ ਕਿ ਕੂੜਾ ਚੁੱਕਣ ਵਾਲੀਆਂ ਗੱਡੀਆਂ ਰੋਜ਼ਾਨਾ ਆਉਣ ਦੀ ਬਜਾਏ ਕਦੀ-ਕਦਾਈਾ ਹੀ ਫੇਰਾ ਪਾਉਂਦੀਆਂ ਹਨ, ਜਿਸ ਕਾਰਨ ਗੰਦਗੀ ਦੇ ਢੇਰ ਲਗਾਤਾਰ ਵਧ ਰਹੇ ਹਨ | ਧਾਰਮਿਕ ਆਸਥਾ ਨਾਲ ਖਿਲਵਾੜ: ਸਭ ਤੋਂ ਵੱਧ ਪ੍ਰੇਸ਼ਾਨੀ ਮੰਦਰ ਦੇ ਬਾਹਰ ਲੱਗੇ ਕੂੜੇ ਕਾਰਨ ਹੋ ਰਹੀ ਹੈ | ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਵਿੱਤਰ ਅਸਥਾਨ ਦੇ ਬਾਹਰ ਗੰਦਗੀ ਹੋਣਾ ਬੇਹੱਦ ਮੰਦਭਾਗਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਅਗਲੀ ਖ਼ਬਰ ਪੀ. ਐਂਡ ਐਮ. ਸਰਕਲ ਅੰਮਿ੍ਤਸਰ ਦੇ ਉਪ ਮੁੱਖ ਚੀਫ ਇੰਜੀਨੀਅਰ ਨਾਲ ਮੀਟਿੰਗ
Ad Position 24