03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026
ਮੱਤੇਵਾਲ, 7 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ )-ਸਮਾਜ ਸੇਵੀ ਸੰਸਥਾ 'ਅਕਾਲ ਪੁਰਖ ਕੀ ਫੌਜ' ਅਤੇ ਡਾ. ਸਤਿੰਦਰ ਕੌਰ ਮਜੀਠੀਆ, ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੇ ਸਾਂਝੇ ਉਦਮ ਸਦਕਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 200 ਦੇ ਕਰੀਬ ਲੋਕਾਂ ਵਲੋਂ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਪਹੁੰਚੇ ਮਾਹਿਰ ਡਾਕਟਰਾਂ ਅਤੇ ਪ੍ਰਬੰਧਕ ਆਗੂਆਂ ਨੂੰ ਸਨਮਾਨਿਤ ਕੀਤਾ | ਗੱਲਬਾਤ ਕਰਦਿਆਂ ਡਾ. ਸਤਿੰਦਰ ਕੌਰ ਮਜੀਠੀਆ ਵਲੋਂ ਖ਼ੂਨਦਾਨ ਕੈਂਪ ਆਯੋਜਨ ਕਰਨ ਵਾਲੀ ਸਮਾਜ ਸੇਵੀ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ | ਉਨ੍ਹਾਂ ਇਸ ਉਪਰਾਲੇ ਲਈ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਕਨਵੀਨਰ ਅਕਾਲ ਪੁਰਖ ਕੀ ਫ਼ੌਜ, ਗੁਰਮੇਜ ਸਿੰਘ, ਨਿਸ਼ਾਨ ਸਿੰਘ, ਨਾਨਕ ਸਿੰਘ ਰਾਮਦੀਵਾਲੀ, ਬਲਬੀਰ ਸਿੰਘ ਕੇ ਵਾਈ ਬੀ ਬਲੱਡ ਸੈਂਟਰ, ਪਿ੍ੰਸੀਪਲ ਗੁਰਸੇਵਕ ਸਿੰਘ, ਜਗਰੂਪ ਸਿੰਘ ਬੋਪਾਰਾਏ, ਸ਼ੈਲੀ ਮਹਾਜਨ ਪਿ੍ੰਸੀਪਲ, ਤਰਸੇਮ ਸਿੰਘ ਬਾਠ, ਨਰਿੰਦਰ ਸਿੰਘ ਭੋਏ, ਰਣਜੀਤ ਸਿੰਘ ਰਾਣਾ ਬਾਬੋਵਾਲ, ਮੇਜਰ ਸਿੰਘ ਧਰਦਿਉ, ਕੁਲਦੀਪ ਸਿੰਘ ਬੋਪਾਰਾਏ, ਅਵਤਾਰ ਸਿੰਘ ਬੋਪਾਰਾਏ, ਬਾਬਾ ਜੱਸਾ ਸਿੰਘ, ਬਾਬਾ ਸੁੱਖਾ ਸਿੰਘ, ਹਰਸਦੀਪ ਸਿੰਘ, ਬਾਜ ਸਿੰਘ, ਬਲਿਆਰ ਸਿੰਘ, ਮਨਜੋਤ ਸਿੰਘ, ਸਰਵਨ ਸਿੰਘ ਸਾਰੇ ਹੀ ਸੇਵਾਦਾਰ, ਬਾਬਾ ਦਲੇਰ ਸਿੰਘ ਸਾਧਪੁਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਕਾਲਜਾਂ 'ਚ ਮੰਗਾਂ ਸੰਬੰਧੀ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਨੂੰ ਦਿੱਤਾ ਮੰਗ... ਅਗਲੀ ਖ਼ਬਰ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਮਲਕੋ ਵਿਖੇ ਲੱਗੇ ਕੂੜੇ ਦੇ ਢੇਰ ਸ਼ਰਧਾਲੂ ਤੇ ਇਲਾਕਾ ਨਿਵਾਸੀ ਪ੍ਰੇਸ਼ਾਨ
Ad Position 24