ਰਈਆ, 9 ਮਾਰਚ (ਸ਼ਰਨਬੀਰ ਸਿੰਘ ਕੰਗ)-ਅੱਜ ਰਈਆ ਵਿਖੇ ਸਥਿਤੀ ਉਸ ਸਮੇਂ ਤਨਾਅ ਪੂਰਣ ਹੋ ਗਈ ਜਦ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਨਾ ਕਰਾਏ ਜਾਣ ਦੇ ਰੋਸ ਵਜੋਂ ਕਾਂਗਰਸੀ ਵਰਕਰਾਂ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਤੋਖ ਸਿੰਘ ਭਲਾਈਪੁਰ ਤੇ ਬਲਜੀਤ ਸਿੰਘ ਜਲਾਲਉਸਮਾ ਦੋਵੇਂ ਸਾਬਕਾ ਵਿਧਾਇਕਾਂ ਦੀ ਅਗਵਾਈ ਹੇਠ ਬੀ. ਡੀ. ਪੀ. ਓ. ਦਫਤਰ ਮੂਹਰੇ ਧਰਨਾ ਲਾ ਕੇ ਸਰਕਾਰ ਖ਼ਿਲਾਫ ਭਾਰੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੰਤੋਖ ਸਿੰਘ ਭਲਾਈਪੁਰ ਤੇ ਬਲਜੀਤ ਸਿੰਘ ਜਲਾਲਉਸਮਾ ਨੇ ਦੱਸਿਆ ਪਿਛਲੀ ਮੀਟਿੰਗ 'ਚ ਵੀ ਕੋਰਮ ਪੂਰਾ ਨਾ ਹੋਣ ਦਾ ਬਹਾਨਾ ਲਾ ਕੇ ਚੋਣ ਮੁਲਤਵੀ ਕਰਵਾ ਦਿੱਤੀ ਗਈ ਸੀ | ਪ੍ਰਸ਼ਾਸਨ ਵਲੋਂ ਅੱਜ ਚੋਣ ਕਰਾਉਣ ਲਈ ਸਾਡੇ ਬਲਾਕ ਸੰਮਤੀ ਮੈਂਬਰਾਂ ਨੂੰ ਚਿੱਠੀਆਂ ਭੇਜ ਕੇ ਬੁਲਾਇਆ ਗਿਆ ਸੀ ਜਦ ਅਸੀਂ ਆਪਣੇ ਮੈਂਬਰਾਂ ਨੂੰ ਲੈ ਕੇ ਦਫਤਰ ਪਹੁੰਚੇ ਤਾਂ ਗੇਟ ਨੂੰ ਤਾਲਾ ਲੱਗਾ ਹੋਇਆ ਸੀ | ਪੁੱਛਣ 'ਤੇ ਦੱਸਿਆ ਗਿਆ ਕਿ ਐੱਸ. ਡੀ. ਐੱਮ. ਬਿਮਾਰ ਹਨ ਇਸ ਲਈ ਚੋਣ ਮੁਲਤਵੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅਸਲ ਕਹਾਣੀ ਇਹ ਹੈ ਕਿ ਇਸ ਸਮੇਂ ਕਾਂਗਰਸ ਤੇ ਅਕਾਲੀ ਦਲ ਦੋਵਾਂ ਦੇ ਛੇ-ਛੇ ਮੈਂਬਰ ਹਨ ਤੇ 'ਆਪ' ਦੇ ਤਿੰਨ ਮੈਂਬਰ ਵੀ ਸਾਡੇ ਨਾਲ ਰਲ ਗਏ ਹਨ | ਇਸ ਲਈ ਸੱਤਾਧਾਰੀ ਪਾਰਟੀ ਕੋਲ ਚੇਅਰਮੈਨ ਬਣਾਉਣ ਲਈ ਲੋੜੀਂਦੇ ਮੈਂਬਰ ਨਾ ਹੋਣ ਕਰਕੇ ਸਤਾਧਾਰੀ ਪਾਰਟੀ ਦੇ ਇਸ਼ਾਰੇ 'ਤੇ ਚੋਣ ਮੁਲਤਵੀ ਕੀਤੀ ਗਈ ਹੈ | ਇਸ ਸੰਬੰਧੀ ਚੋਣ ਅਧਿਕਾਰੀ ਐੱਸ. ਡੀ. ਐੱਮ. ਬਾਬਾ ਬਕਾਲਾ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਮੇਰੀ ਮਾਤਾ ਬਿਮਾਰ ਹੋ ਗਏ ਸਨ ਇਸ ਲਈ ਮੈਨੂੰ ਜਾਣਾ ਪਿਆ | ਉਨ੍ਹਾਂ ਕਿਹਾ ਕਿ ਭਵਿੱਖ 'ਚ ਇਹ ਚੋਣ ਬਿਲਕੁਲ ਪਾਰਦਰਸ਼ੀ ਕਰਾਈ ਜਾਵੇਗੀ | ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਬੱਲ, ਸਰਵਣ ਸਿੰਘ ਬਲਸਰਾਂ, ਪ੍ਰਧਾਨ ਹਰਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਇਕਬਾਲ ਸਿੰਘ ਸਰਪੰਚ ਸਤੋਵਾਲ, ਦਲੇਰ ਸਿੰਘ ਸਰਲੀ, ਅਰਸ਼ ਬੱਲ, ਅਮਰਜੀਤ ਸਿੰਘ ਨਾਗੋਕੇ, ਗੁਰਮੇਜ ਸਿੰਘ ਚੀਮਾ, ਅਰਸ਼ ਬੱਲ, ਪ੍ਰਭ ਥੋਥੀਆਂ ਸਰਪੰਚ, ਨੰਬਰਦਾਰ ਮੰਗਲ ਸਿੰਘ ਚੀਮਾਂਬਾਠ, ਗੁਰਦੀਪ ਸਿੰਘ ਸਾਬਕ ਐੱਮ. ਸੀ., ਅੰਮਿ੍ਤਪਾਲ ਸਿੰਘ ਪਿ੍ੰਸ, ਹਰਪਾਲ ਸਿੰਘ ਜਲਾਲਾਬਾਦ, ਸਰਪੰਚ ਗੁਰਦਿਆਲ ਸਿੰਘ ਕੰਗ, ਬਲਜੀਤ ਕੌਰ ਛੱਜਲਵੱਢੀ, ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੂਲਕਾ, ਜਥੇਦਾਰ ਲੱਖਾ ਸਿੰਘ ਫੌਜੀ, ਮਾ: ਸੁਰਜੀਤ ਸਿੰਘ, ਰਵੀਦੀਪ ਸਿੰਘ, ਜਸ਼ਨਪ੍ਰੀਤ ਸਿੰਘ ਸਾਰੇ ਪਿੰਡ ਪੱਡੇ, ਸੁਖਵਿੰਦਰ ਸਿੰਘ ਬੁਤਾਲਾ, ਪ੍ਰਤਾਪ ਸਿੰਘ ਬਾਬਾ ਬਕਾਲਾ ਸਾਹਿਬ, ਸਾਹਬ ਸਿੰਘ ਝੀਰੀਨੰਗਲ, ਗੁਰਬਿੰਦਰ ਸਿੰਘ ਸਾਹਬੀ ਕੋਟ ਮਹਿਤਾਬ, ਪੱਪੂ ਫੌਜੀ ਚੀਮਾਬਾਠ, ਸਾ: ਸੰਮਤੀ ਮੈਂਬਰ ਦੌਲੋਨੰਗਲ, ਸਰਪੰਚ ਟੋਨੀ ਦਨਿਆਲ, ਜੈਵਿੰਦਰ ਸਿੰਘ ਬਾਬਾ ਬਕਾਲਾ, ਸਰਪੰਚ ਹਰਦਾਸ ਸਿੰਘ, ਸਰਪੰਚ ਦਲਬੀਰ ਸਿੰਘ, ਇੰਦਰਜੀਤ ਸਿੰਘ ਸੇਰੋਂ ਆਦਿ ਹਾਜ਼ਰ ਸਨ |
ਬਲਾਕ ਸੰਮਤੀ ਚੇਅਰਮੈਨ ਦੀ ਚੋਣ ਨਾ ਕਰਾਏ ਜਾਣ ਦੇ ਰੋਸ ਵਜੋਂ ਵਿਰੋਧੀ ਪਾਰਟੀਆਂ ਵਲੋਂ ਬੀ. ਡੀ. ਪੀ. ਓ ਦਫ਼ਤਰ ਦਾ ਘਿਰਾਓ <br/>
ਅਜੀਤ ਡੈਸਕ
10-03-2026