22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ <br/>

Ad Position 21
No active advertisement
ਅਜੀਤ ਡੈਸਕ 10-03-2026
ਮਾਨਾਂਵਾਲਾ, 9 ਮਾਰਚ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਦੇ ਮਹਿਲਾ ਸਸ਼ਕਤੀਕਰਨ ਸੈੱਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅੰਮਿ੍ਤਸਰ ਦੀਆਂ ਫੁਲਕਾਰੀ ਔਰਤਾਂ, ਫੋਰਟਿਸ ਐਸਕਾਰਟਸ ਹਸਪਤਾਲ ਅੰਮਿ੍ਤਸਰ ਅਤੇ ਸੰਸਥਾ ਦੀ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ, ਔਰਤਾਂ ਦੀ ਸਿਹਤ ਵਿਸ਼ੇ 'ਤੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਸੈਸ਼ਨ ਦਾ ਉਦੇਸ਼ ਔਰਤਾਂ ਦੀ ਸਿਹਤ, ਸੁਰੱਖਿਆ, ਦੇਖਭਾਲ, ਅਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਪ੍ਰੋਗਰਾਮ ਦੀ ਸ਼ੁਰੂਆਤ ਅੰਮਿ੍ਤਸਰ ਦੀਆਂ ਫੁਲਕਾਰੀ ਔਰਤਾਂ ਦੀ ਪ੍ਰਧਾਨ ਸ੍ਰੀਮਤੀ ਮੀਨਾਕਸ਼ੀ ਨੇ ਔਰਤਾਂ ਦੀ ਸਿਹਤ ਬਾਰੇ ਵਧੇਰੇ ਜਾਗਰੂਕਤਾ ਅਤੇ ਖੁੱਲ੍ਹੀ ਚਰਚਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਕਾਰਜਕਾਰੀ ਮੈਂਬਰ ਪਿ੍ਯੰਕਾ ਅਤੇ ਮੀਨੂੰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਸੈਮੀਨਾਰ ਵਿਚ ਡਾ. ਰੁਚਿਕਾ ਗਾਇਨੀਕੋਲੋਜਿਸਟ ਅਤੇ ਲੈਪਰੋਸਕੋਪਿਕ ਸਰਜਨ, ਫੋਰਟਿਸ ਹਸਪਤਾਲ, ਅੰਮਿ੍ਤਸਰ ਅਤੇ ਡਾ. ਅਰਚਨਾ ਅਗਰਵਾਲ, ਐੱਮ. ਐੱਸ. (ਪ੍ਰਸੂਤੀ ਅਤੇ ਗਾਇਨੀਕੋਲੋਜੀ), ਬਾਲਾਜੀ ਸਿਟੀ ਹਸਪਤਾਲ, ਪੂਰਬੀ ਮੋਹਨ ਨਗਰ, ਅੰਮਿ੍ਤਸਰ ਨੇ ਪੋਸ਼ਣ, ਸਿਹਤਮੰਦ ਜੀਵਨ ਸ਼ੈਲੀ, ਪ੍ਰਜਨਨ ਸਿਹਤ, ਬਿਮਾਰੀਆਂ ਦਾ ਜਲਦੀ ਪਤਾ ਲਗਾਉਣਾ, ਅਤੇ ਔਰਤਾਂ ਲਈ ਨਿਯਮਤ ਸਿਹਤ ਜਾਂਚ ਦੀ ਮਹੱਤਤਾ ਬਾਰੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ | ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਦੀ ਡਾਇਰੈਕਟਰ ਵਿੱਤ ਮੈਡਮ ਰਾਗਿਨੀ ਸ਼ਰਮਾ ਨੇ ਔਰਤਾਂ ਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਲਈ ਹਮੇਸ਼ਾਂ ਅੱਗੇ ਵਧਾਉਣ ਜਾਗਰੂਕ ਰਹਿਣ ਲਈ ਪ੍ਰੇਰਿਆ | ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਦੇ ਐੱਮ. ਡੀ. ਡਾ. ਰਜਨੀਸ਼ ਅਰੋੜਾ ਨੇ ਕਿਹਾ ਕਿ ਔਰਤਾਂ ਦੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ ਅਤੇ ਔਰਤਾਂ ਆਪਣੀ ਭਲਾਈ ਨੂੰ ਤਰਜੀਹ ਦੇਣ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖਣ ਲਈ ਆਖਿਆ |

Ad Position 22
No active advertisement
ਪਿਛਲੀ ਖ਼ਬਰ ਨਿਸ਼ਾ ਮਲਹੋਤਰਾ ਨੇ ਔਰਤਾਂ ਲਈ ਮਹੀਨਾਵਾਰ 1000 ਰੁਪਏ ਦੀ ਸਹਾਇਤਾ ਯੋਜਨਾ 'ਤੇ ਖ਼ੁਸ਼ੀ ਜਤਾਈ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਬਰਨਾਲਾ ਵਿਖੇ ਕਿਸਾਨ ਮਹਾਂ ਪੰਚਾਇਤ ਅੱਜ <br/>
Ad Position 24