ਓਠੀਆਂ, 10 ਮਾਰਚ (ਗੁਰਵਿੰਦਰ ਸਿੰਘ ਛੀਨਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਪਿੰਡਾਂ ਦੀ ਨਹਾਰ ਨੂੰ ਬਦਲਣ ਦੇ ਮਕਸਦ ਨਾਲ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਹਲਕਾ ਇੰਚਾਰਜ ਦੀ ਅਗਵਾਈ ਹੇਠ ਪਿੰਡ ਛੀਨਾ ਕਰਮ ਸਿੰਘ ਦੀ ਪੰਚਾਇਤ ਵਲੋਂ ਪਿੰਡ ਦੀਆਂ ਪਾਰਟੀਬਾਜੀ ਕਾਰਨ ਕਈ ਗਲੀਆਂ ਪਿਛਲੇ ਲੰਬੇ ਸਮੇਂ ਤੋਂ ਨਾ ਪਿੰਡ ਦੀਆਂ ਗਲੀਆਂ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਸੀ | ਜਿਸ ਦੇ ਤਹਿਤ ਪਿੰਡ ਦੀ ਪੰਚਾਇਤ ਵਲੋਂ ਪਿੰਡ ਦੀਆਂ ਜੋ ਰਹਿੰਦੀਆਂ ਗਲੀਆਂ ਅਤੇ ਗੰਦੇ ਪਾਣੀ ਦੇ ਨਿਕਾਸ ਬਣਿਆ ਨਾਲਾ ਸੀ ਜਿਸ ਦੀ ਅੱਤ ਖਸਤਾ ਹਾਲਤ ਸੀ | ਪਿੰਡ ਦੀ ਸਰਪੰਚ ਮਨਜਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਹਲਕਾ ਇੰਚਾਰਜ ਸੋਨੀਆ ਮਾਨ ਦੀ ਅਗਵਾਈ ਹੇਠ ਉਨ੍ਹਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ | ਉਨ੍ਹਾਂ ਕਿਹਾ ਪਿੰਡ ਦੀਆਂ ਜੋ ਵੀ ਗਲੀਆਂ ਹਨ ਉਨ੍ਹਾਂ ਨੂੰ ਬਿਨਾ ਭੇਦ ਭਾਵ 'ਤੇ ਬਣਾਇਆ ਜਾਵੇਗਾ ਤੇ ਪਿੰਡ ਦਾ ਰਹਿੰਦਾ ਵਿਕਾਸ ਕਰਵਾਇਆ ਜਾਵੇਗਾ | ਮੌਕੇ ਗੁਰਸਾਬ ਸਿੰਘ, ਜਸਪਿੰਦਰ ਸਿੰਘ, ਮੈਂਬਰ ਸਤਨਾਮ ਸਿੰਘ, ਖਜਾਨ ਸਿੰਘ, ਠੇਕੇਦਾਰ ਮੇਜਰ ਸਿੰਘ ਆਦਿ ਹਾਜ਼ਰ ਸਨ |