ਸਠਿਆਲਾ, 10 ਮਾਰਚ (ਜਗੀਰ ਸਿੰਘ ਸਫਰੀ)-ਬੀਤੇ ਦਿਨੀਂ ਇਤਿਹਾਸਕ ਗੁ: ਨੌਵੀਂ ਪਾਤਿਸ਼ਾਹ ਧੇੜੇਆਣਾ ਸਾਹਿਬ ਸਠਿਆਲਾ ਵਿਖੇ ਗੁ: ਸਾਹਿਬ ਦੇ ਪ੍ਰਬੰਧਕ ਜਥੇ: ਜਸਵਿੰਦਰ ਸਿੰਘ ਡਾਂਗਾ ਅਤੇ ਸੰਗਤਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਪਸ਼ਚਾਤਾਪ ਵਜੋਂ ਰਖਾਏ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਦਮਦਮੀ ਟਕਸਾਲ ਭਿੰਡਰਾਂ (ਮਹਿਤਾ) ਬਾਬਾ ਬੋਹੜ ਸਿੰਘ, ਸ਼੍ਰੋਮਣੀ ਅਕਾਲੀ ਦਲ ਮਾਨ (ਅੰਮਿ੍ਤਸਰ) ਸਰਕਲ ਆਗੂ ਭਾਈ ਬਿਕਰਮ ਸਿੰਘ ਚੀਮਾਬਾਠ, ਭਾਈ ਤੇਜਬੀਰ ਸਿੰਘ ਅਜਨਾਲਾ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਨਿਸ਼ਾਨ ਸਿੰਘ ਸਿਆਲਕਾ, ਸਮਾਣਾ ਮੋਰਚੇ ਦੇ ਆਗੂ ਗੁ: ਭਾਈ ਗੁਰਪ੍ਰੀਤ ਸਿੰਘ ਖਾਲਸਾ ਤੇ ਸਤਿਕਾਰ ਕਮੇਟੀ ਪੰਜਾਬ ਆਗੂ ਸੁਖਜੀਤ ਸਿੰਘ ਖਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਬਾਰੇ, ਜੋ ਪੁਲਿਸ ਨੇ ਕਹਾਣੀ ਬਣਾਈ ਹੈ, ਇਸ ਕਹਾਣੀ ਨਾਲ ਪੰਥ ਦਾ ਢਿੱਡ ਨਹੀਂ ਭਰਦਾ ਹੈ | ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੁਸ਼ਟ ਦੀ ਜ਼ਮਾਨਤ ਨਾ ਕਰਵਾਈ ਜਾਵੇ | ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ ਗਿੰਦਾ ਨੇ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਮੁੱਚਾ ਨਗਰ ਸਠਿਆਲੇ ਵਲੋਂ ਦੋਸ਼ੀ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਤੇ ਨਾ ਹੀ ਕੋਈ ਮੋਹਤਬਰ ਵਿਅਕਤੀ ਜ਼ਮਾਨਤ ਦੇਵੇਗਾ ਅਤੇ ਉਨ੍ਹਾਂ ਨੇ ਗਿਆਨੀ ਸਿੰਘਾਂ ਨੂੰ ਅਪੀਲ ਕੀਤੀ ਹੈ ਉਹ ਸਪੀਕਰਾਂ ਦੀ ਆਵਾਜ਼ ਨੂੰ ਸੀਮਤ ਰੱਖਣ | ਇਸ ਮੌਕੇ ਗੁ: ਪ੍ਰਬੰਧਕ ਜਥੇ: ਜਸਵਿੰਦਰ ਸਿੰਘ ਡਾਂਗਾ, ਮੁੱਖ ਗਿਆਨੀ ਸੁੱਚਾ ਸਿੰਘ, ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ, ਸਰਪੰਚ ਦਲਬੀਰ ਸਿੰਘ, ਸਾਬਕਾ ਸਰਪੰਚ ਦਲਵਿੰਦਰ ਸਿੰਘ, ਸਾਬਕਾ ਬਾਬਾ ਲਖਬੀਰ ਸਿੰਘ, ਨਿਰਮਲ ਸਿੰਘ, ਪ੍ਰਧਾਨ ਗੁਰਦੀਪ ਸਿੰਘ ਪੱਪੂ, ਪ੍ਰਧਾਨ ਤਰਲੋਚਨ ਸਿੰਘ, ਬਾਬਾ ਬਲਵਿੰਦਰ ਸਿੰਘ, ਜਥੇ: ਪਰਮਜੀਤ ਸਿੰਘ ਡਾਂਗਾ, ਕਰਮਜੀਤ ਸਿੰਘ ਬਾਦਸ਼ਾਹ, ਜਰਨੈਲ ਸਿੰਘ ਡਾਂਗਾ, ਜਸਬੀਰ ਸੋਢੀ, ਸਰਦੂਲ ਸਿੰਘ ਮੱਲ੍ਹੀ, ਪਰਮਬੀਰ ਸਿੰਘ, ਕੁਲਬੀਰ ਸਿੰਘ ਫੌਜੀ, ਬਲਜੀਤ ਸਿੰਘ ਫੌਜੀ, ਅਮਨਾ, ਜੋਤੀ ਬੱਲ ਪਿੰਟੂ ਬੱਲ, ਦਲਜੀਤ ਸਿੰਘ ਕੋਚ, ਸੁਖਦੇਵ ਸਿੰਘ ਬੱਲ, ਬਲਦੇਵ ਸਿੰਘ ਫੌਜੀ, ਪਰਮਜੀਤ ਸਿੰਘ ਖੀਵਾ, ਬਾਬਾ ਮੇਜਰ ਸਿੰਘ, ਜਿੰਦਾ ਸਿੰਘ, ਜਗੀਰ ਸਿੰਘ ਮੱਲ੍ਹੀ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |