ਜੈਂਤੀਪੁਰ, 10 ਮਾਰਚ (ਭੁਪਿੰਦਰ ਸਿੰਘ ਗਿੱਲ)-ਸਰਪੰਚ ਜਰਨੈਲ ਸਿੰਘ ਸਹਿਣੇਵਾਲੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਸੋਢੀ ਫਾਰਮ ਨੇੜੇ ਜੈਂਤੀਪੁਰ ਵਿਖੇ ਕਰਵਾਇਆ ਗਿਆ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਵ. ਸਰਪੰਚ ਜਰਨੈਲ ਸਿੰਘ ਸੱਚੇ ਤੇ ਇਮਾਨਦਾਰ ਵਿਅਕਤੀ ਸਨ, ਜਿਨ੍ਹਾਂ ਨੇ ਇਲਾਕੇ ਦੇ ਕਈ ਸਕੂਲਾਂ 'ਚ ਬੱਚਿਆਂ ਨੂੰ ਵਿੱਦਿਆ ਦਾ ਗਿਆਨ ਵੰਡਿਆ ਉੱਥੇ ਹੀ ਉਨ੍ਹਾਂ ਸੇਵਾ ਮੁਕਤ ਹੋਣ ਤੋਂ ਬਾਅਦ ਪਿੰਡ ਦੇ ਸਰਪੰਚ ਬਣ ਕੇ ਅਹਿਮ ਰੋਲ ਅਦਾ ਕੀਤੇ ਤੇ ਪਿੰਡ 'ਚ ਕਈ ਹੋਰ ਵੀ ਸਮਾਝ ਭਲਾਈ ਦੇ ਕੰਮ ਕੀਤੇ | ਮਜੀਠੀਆ ਤੋਂ ਇਲਾਵਾ ਡਾ. ਸਤਿੰਦਰ ਕੌਰ ਮਜੀਠੀਆ, ਜਸਮਿੰਤਰ ਸਿੰਘ ਚੋਗਾਵਾਂ, ਜਥੇ. ਗੁਰਮੀਤ ਸਿੰਘ ਸਹਿਣੇਵਾਲੀ, ਪ੍ਰਭਪਾਲ ਸਿੰਘ ਝੰਡੇ ਸਮੇਤ ਹੋਰ ਬੁਲਾਰਿਆਂ ਵਲੋਂ ਸਵ: ਸਰਪੰਚ ਜਰਨੈਲ ਸਿੰਘ ਸਹਿਣੇਵਾਲੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸਰਪੰਚ ਜਰਨੈਲ ਸਿੰਘ ਦੇ ਸਪੁੱਤਰ ਨਰਿੰਦਰ ਸਿੰਘ ਜੇ. ਪੀ. ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੇਜਰ ਸ਼ਿਵਚਰਨ ਸਿੰਘ, ਲਖਬੀਰ ਸਿੰਘ ਗਿੱਲ , ਗਗਨਦੀਪ ਸਿੰਘ ਭਕਨਾ ਤਿੰਨੇ ਸਿਆਸੀ ਸਲਾਹਕਾਰ ਮਜੀਠੀਆ , ਬਾਬਾ ਹਰੀ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ ਸਾਹਿਬ, ਸਰਪ੍ਰੀਤ ਸਿੰਘ ਗਿੱਲ, ਪ੍ਰਧਾਨ ਅਭੈ ਵਰਮਾ ਲੁਧਿਆਣਾ, ਕੁਲਵੰਤ ਸਿੰਘ ਪਾਖਰਪੁਰ, ਦਿਲਬਾਗ ਸਿੰਘ ਅਬਦਾਲ, ਦਰਸ਼ਨ ਸਿੰਘ ਸੋਹੀ ਅਬਦਾਲ, ਸਾਬਕਾ ਸਰਪੰਚ ਸਤਨਾਮ ਸਿੰਘ ਅਬਦਾਲ, ਸਰਪੰਚ ਸਤਨਾਮ ਸਿੰਘ ਪਾਖਰਪੁਰ, ਜਸਵੰਤ ਸਿੰਘ ਝੰਡੇ, ਗੁਰਮੀਤ ਸਿੰਘ ਸਹਿਣੇਵਾਲੀ, ਅਰਬਿੰਦਰ ਸਿੰਘ ਰੰਧਾਵਾ, ਗੁਲਤਿੰਦਰ ਸਿੰਘ ਗੋਲਡੀ, ਗੁਰਭੇਜ ਸਿੰਘ ਸੋਨਾ, ਮਨਦੀਪ ਸਿੰਘ ਸਹਿਜਾਦਾ, ਸੁਖਵਿੰਦਰ ਸਿੰਘ ਗੋਲਡੀ ਤਨੇਲ, ਗੁਰਵੇਲ ਸਿੰਘ ਅਲਕੜੇ, ਜਸਮਿੰਤਰ ਸਿੰਘ ਚੋਗਾਵਾਂ, ਗੁਰਮੁੱਖ ਸਿੰਘ ਕਾਦਰਾਬਾਦ, ਸਾਬਕਾ ਸਰਪੰਚ ਨਵਦੀਪ ਸਿੰਘ ਨਵ ਕੋਟਲਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |