ਟਾਹਲੀ ਸਾਹਿਬ, 10 ਮਾਰਚ (ਵਿਨੋਦ ਭੀਲੋਵਾਲ)-ਸੰਤ ਬਾਬਾ ਚੁਗੱਤ ਸਿੰਘ ਗੁਰਮਤਿ ਸੰਗੀਤ ਵਿਦਿਆਲੇ ਦਾ ਉਦਘਾਟਨ ਬਾਬਾ ਕੰਵਲਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਗੀਆਣਾ ਸਾਹਿਬ ਉਦੋਕੇ ਨੇ ਆਪਣੇ ਕਰ ਕਮਲਾ ਨਾਲ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਕਵਲਜੀਤ ਸਿੰਘ ਨੇ ਦੱਸਿਆ ਕਿ ਸੰਗੀਤ ਵਿਦਿਆਲੇ ਦੀ ਬੱਚਿਆਂ ਨੂੰ ਸਿਖਲਾਈ ਹਰ ਸਨਿਚਰਵਾਰ ਗੁਰਦੁਆਰਾ ਨਾਗੀਆਣਾ ਸਾਹਿਬ ਵਿਖੇ ਉਸਤਾਦ ਜੈ ਸਿੰਘ ਤੇ ਉਸਤਾਦ ਸਤਿੰਦਰਪਾਲ ਸਿੰਘ ਤਬਲਾ ਵਾਦਕ ਬਟਾਲੇ ਵਾਲੇ ਦਿਆ ਕਰਨਗੇ | ਬਾਬਾ ਕਵਲਜੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਗੁਰਮਤਿ ਸੰਗੀਤ ਵਿਦਿਆਲੇ ਦੀ ਬੱਚਿਆਂ ਨੂੰ ਸਖਲਾਈ ਦਿਵਾ ਕੇ ਵੱਧ ਤੋ ਵੱਧ ਲਾਭ ਲੈਣ | ਇਸ ਮੌਕੇ ਤੇ ਸਹਿਜਬੀਰ ਸਿੰਘ, ਮਹਿੰਦਰ ਸਿੰਘ, ਲਾਲਵਿੰਦਰ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ |