08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

'ਆਪ' ਵਲੋਂ ਸੁਜਾਨ ਸਿੰਘ ਖ਼ਾਲਸਾ ਦੀ ਬਾਬਾ ਬਕਾਲਾ ਵਿਖੇ ਬਤੌਰ ਸਪੀਕਰ ਨਿਯੁਕਤੀ <br/>

Ad Position 21
No active advertisement
ਅਜੀਤ ਡੈਸਕ 28-03-2026
ਬਾਬਾ ਬਕਾਲਾ ਸਾਹਿਬ, 27 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜੀਰੀਵਾਲ ਵਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਵਿਚ ਸਿੱਖਿਆ, ਸਿਹਤ, ਬਿਜਲੀ ਪਾਣੀ ਨਸ਼ੇ ਦੇ ਖਿਲਾਫ ਜੰਗ, ਕਿਸਾਨਾਂ ਲਈ ਦਿਨ ਵਿਚ ਬਿਜਲੀ, ਸਿੰਚਾਈ ਲਈ ਨਹਿਰੀ ਪਾਣੀ, ਸੜਕਾਂ ਅਤੇ ਖੇਡ ਮੈਦਾਨਾਂ ਸਮੇਤ ਅਨੇਕਾਂ ਇਤਿਹਾਸਕ ਕੰਮ ਕੀਤੇ ਹਨ | 'ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਕੰਮਾਂ ਸਬੰਧੀ ਸਮੂਹ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਪਾਰਟੀ ਵਲੋਂ ਸੁਜਾਨ ਸਿੰਘ ਖਾਲਸਾ ਦੀ ਡਿਊਟੀ ਬਾਬਾ ਬਕਾਲਾ ਸਾਹਿਬ ਵਿਖੇ ਬਤੌਰ ਸਪੀਕਰ ਲਗਾਏ ਜਾਣ ਮੌਕੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕੀਤਾ | ਇਸ ਮੌਕੇ ਮੁੱਖ ਤੌਰ 'ਤੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਕੰਮਾਂ ਸੰਬੰਧੀ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਸਪੀਕਰ ਸੁਜਾਨ ਸਿੰਘ ਨੇ ਗੱਲਬਾਤ ਕੀਤੀ | ਇਸ ਮੌਕੇ ਵਾਇਸ ਪ੍ਰਧਾਨ ਸੁਖਵਿੰਦਰ ਕੌਰ, ਐੱਮ.ਸੀ. ਮਨਜਿੰਦਰ ਸਿੰਘ, ਐੱਮ.ਸੀ. ਰਵੀ ਸਿੰਘ, ਐੱਮ.ਸੀ. ਸੁਖਜੀਤ ਕੌਰ ਕੰਗ, ਐੱਮ.ਸੀ. ਮਨਜੀਤ ਕੌਰ, ਪਰਮਜੀਤ ਸਿੰਘ ਭੁੱਲਰ, ਸੀਨੀਅਰ ਆਗੂ ਬਲਸ਼ਰਨ ਸਿੰਘ, ਪਿ੍ਤਪਾਲ ਸਿੰਘ ਪੱਡਾ, ਸੁਖਦੇਵ ਸਿੰਘ, ਤਰਨਦੀਪ ਸਿੰਘ, ਪਵਨਪ੍ਰੀਤ ਸਿੰਘ ਮਾਨ, ਸੁਰਿੰਦਰ ਸਿੰਘ ਸੰਧੂ, ਜ: ਰੇਸ਼ਮ ਸਿੰਘ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਸਰਕਾਰੀ ਜ਼ਮੀਨਾਂ ਦਾ 20,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ : ਧਾਲੀਵਾਲ <br/> ਅਗਲੀ ਖ਼ਬਰ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪਿੰਡ ਹਿਦਾਇਤਪੁਰਾ 'ਚ ਵਿੱਤੀ ਸਾਖਰਤਾ ਕੈਂਪ ਲਗਾਇਆ
Ad Position 24