08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕਿਸਾਨਾਂ ਨੂੰ ਸਰਕਾਰੀ ਜ਼ਮੀਨਾਂ ਦਾ 20,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ : ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 28-03-2026
ਰਮਦਾਸ, 27 ਮਾਰਚ (ਜਸਵੰਤ ਸਿੰਘ ਵਾਹਲਾ)-ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਸਹਿਜਾਦਾ ਦੇ 'ਆਪ' ਆਗੂ ਮਾ: ਦਲਬੀਰ ਸਿੰਘ ਦੇ ਗ੍ਰਹਿ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਅਜਨਾਲਾ 'ਚ ਪਿੱਛਲੇ ਸਮੇਂ ਦਰਿਆ ਰਾਵੀ ਦੇ ਹੜ੍ਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਤੇ ਭਾਰਤ-ਪਾਕਿ ਸਰਹੱਦ ਤੇ ਸੁਰੱਖਿਆ ਵਜੋਂ ਲੱਗੀ ਕੰਡਿਆਂ ਵਾਲੀ ਤਾਰ ਤੋਂ ਪਾਰ ਸਰਕਾਰੀ ਜ਼ਮੀਨਾ 'ਤੇ ਖੇਤੀ ਕਰਦੇ ਕਿਸਾਨਾ ਸਮੇਤ ਜ਼ਿਲ੍ਹੇ ਭਰ 'ਚ ਕਰੀਬ 2800 ਏਕੜ ਸਰਕਾਰੀ ਜ਼ਮੀਨਾ 'ਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਜਲਦੀ ਹੀ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਲਕਾ ਅਜਨਾਲਾ 'ਚ ਜਿਨ੍ਹਾਂ ਦੇ ਘਰ ਹੜ੍ਹ ਦੌਰਾਨ ਡਿੱਗ ਪਏ ਹਨ ਜਾਂ ਤਰੇੜਾਂ ਪੈ ਗਈਆਂ ਹਨ ਉਨ੍ਹਾਂ ਨੂੰ ਵੀ ਤੁਰੰਤ ਪੈਸੇ ਦਿੱਤੇ ਜਾਣਗੇ | ਇਸ ਮੌਕੇ ਪੀ. ਏ. ਮੁਖਤਾਰ ਸਿੰਘ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਚੇਅਰਮੈਨ ਪਿ੍ਥਵੀਪਾਲ ਸਿੰਘ ਵਾਹਲਾ, ਸਰਪੰਚ ਸੰਤੋਖ ਸਿੰਘ ਜੋਹਲ, ਮਾ: ਦਲਬੀਰ ਸਿੰਘ ਸਹਿਜਾਦਾ, ਫੌਜੀ ਜਗੀਰ ਸਿੰਘ, ਫੌਜੀ ਬਲਕਾਰ ਸਿੰਘ, ਫੌਜੀ ਬਲਦੇਵ ਸਿੰਘ, ਹਰਪਾਲ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ, ਗੁਰਮੇਜ ਸਿੰਘ, ਅੰਗਰੇਜ ਸਿੰਘ, ਅਜੀਤ ਸਿੰਘ, ਬਲਕਾਰ ਸਿੰਘ, ਦਿਲਬਾਗ ਸਿੰਘ, ਬਚਨ ਸਿੰਘ ਆਦਿ ਵੀ ਮੌਜੂਦ ਸਨ | ਮਾ: ਦਿਲਬੀਰ ਸਿੰਘ ਨੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਜੋੜ ਮੇਕੇ 'ਤੇ ਵਿਸ਼ੇਸ਼ : ਗੁਰਦੁਆਰਾ ਪਾਤਿਸ਼ਾਹੀ ਨੌਵੀਂ, ਸ੍ਰੀ ਚੋਲਾ ਸਾਹਿਬ ਕਾਲੇਕੇ <br/> ਅਗਲੀ ਖ਼ਬਰ 'ਆਪ' ਵਲੋਂ ਸੁਜਾਨ ਸਿੰਘ ਖ਼ਾਲਸਾ ਦੀ ਬਾਬਾ ਬਕਾਲਾ ਵਿਖੇ ਬਤੌਰ ਸਪੀਕਰ ਨਿਯੁਕਤੀ <br/>
Ad Position 24