ਰਈਆ, 2 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਅਕਾਲੀ ਦਲ ਬਾਦਲ ਵਲੋਂ 'ਸੁਖਬੀਰ ਲਿਆਓ, ਪੰਜਾਬ ਬਚਾਓ' ਦੇ ਬੈਨਰ ਹੇਠ ਪੰਜਾਬ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਲੜੀ ਤਹਿਤ ਅੱਜ ਰਈਆ ਦੀ ਤਾਰਾਂ ਵਾਲੇ ਖੇਡ ਮੈਦਾਨ ਵਿਖੇ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕੀਤੀ ਗਈ | ਇਸ ਰੈਲੀ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 'ਆਪ', ਕਾਂਗਰਸ ਤੇ ਭਾਜਪਾ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੀਆਂ ਕਿਉਂਕਿ ਇਨ੍ਹਾਂ ਨੇ ਦਿੱਲੀ ਤੋਂ ਪੁੱਛ ਕੇ ਫੈਸਲੇ ਕਰਨੇ ਹੁੰਦੇ ਹਨ | ਪੰਜਾਬ ਦੇ ਭਲੇ ਦੀ ਗੱਲ ਤੁਹਾਡੀ ਮਾਂ ਪਾਰਟੀ ਅਕਾਲੀ ਦਲ ਹੀ ਕਰ ਸਕਦਾ ਹੈ ਕਿਉਂਕਿ ਇਸ ਦੀ ਲੀਡਰਸ਼ਿਪ ਖੁਦ ਫੈਸਲੇ ਲੈਣ ਦੇ ਸਮਰੱਥ ਹੈ | ਸ. ਸੁਖਬੀਰ ਨੇ ਕਿਹਾ ਕਿ ਮੈਂ ਹੁਣ ਇੰਨਾ ਹੀ ਕਹਿਣਾ ਚਾਹੁੰਦਾ ਵੱਡੇ ਬਾਦਲ ਸਾਹਿਬ ਪੰਜਾਬ, ਗਰੀਬ, ਕਿਸਾਨ, ਮਜ਼ਦੂਰ, ਵਪਾਰੀ ਪ੍ਰਤੀ ਜੋ ਸੋਚਦੇ ਸਨ ਉਹ ਮੋਦੀ ਸਾਹਿਬ ਨਹੀਂ ਦੇ ਸਕਦੇ ਅਤੇ ਨਾ ਹੀ ਉਹ ਕੇਜਰੀਵਾਲ ਸੋਚ ਸਕਦਾ, ਨਾ ਉਹ ਰਾਹੁਲ ਗਾਂਧੀ ਸੋਚ ਸਕਦਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੁੰਡਾਗਰਦੀ ਦਾ ਰਾਜ ਹੈ, ਰੋਜ਼ ਫਿਰੌਤੀਆਂ ਮੰਗੀਆਂ ਜਾਂਦੀਆਂ, ਗ੍ਰਨੇਡ ਦੇ ਅਟੈਕ ਹੋਏ | ਉਨ੍ਹਾਂ ਕਿਹਾ ਕਿ ਤਖਤ ਹਜ਼ੂਰ ਸਾਹਿਬ ਤੇ ਮਹਾਂਰਾਸ਼ਟਰ ਸਰਕਾਰ, ਤਖਤ ਪਟਨਾ ਸਾਹਿਬ ਤੇ ਬਿਹਾਰ ਸਰਕਾਰ, ਦਿੱਲੀ ਕਮੇਟੀ ਤੇ ਦਿੱਲੀ ਸਰਕਾਰ, ਅਤੇ ਹਰਿਆਣਾ ਕਮੇਟੀ 'ਤੇ ਹਰਿਆਣਾ ਸਰਕਾਰ ਕਬਜ਼ਾ ਕਰੀ ਬੈਠੀ ਹੈ | ਉਨ੍ਹਾਂ ਕਿਹਾ ਕਿ ਹੁਣ ਇਹ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨਾ ਚਹੁੰਦੇ ਹਨ | ਉਨ੍ਹਾਂ ਨੇ ਸੱਦਾ ਦਿੱਤਾ ਕਿ 2027 ਵਿਚ ਤਕੜੇ ਹੋ ਕੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਲਿਆਈਏ | ਇਸ ਮੌਕੇ ਬਲਜੀਤ ਸਿੰਘ ਜਲਾਲ ਉਸਮਾਂ, ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਰਾਜਾ ਲਦੇਹ ਜ਼ਿਲ੍ਹਾ ਪ੍ਰਧਾਨ ਦਿਹਾਤੀ, ਵੀਰ ਸਿੰਘ ਲੋਪੋਕੇ, ਕੁਲਦੀਪ ਸਿੰਘ ਨਾਹਰਾ, ਸੰਦੀਪ ਸਿੰਘ ਏ. ਆਰ., ਜਥੇਦਾਰ ਮੋਹਣ ਸਿੰਘ ਕੰਗ ਪ੍ਰਧਾਨ ਬਾਬਾ ਬਕਾਲਾ ਸਾਹਿਬ ਸ਼ਹਿਰੀ, ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੁਲਕਾ, ਰਜਿੰਦਰ ਸਿੰਘ ਬਿੱਲਾ ਵੈਰੋਵਾਲ ਇਹ ਸਾਰੇ ਸਰਕਲ ਪ੍ਰਧਾਨ, ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ, ਮੀਤ ਮੈਨੇਜਰ ਸ਼ੇਰ ਸਿੰਘ, ਗੁਰਪ੍ਰੀਤ ਸਿੰਘ ਵਡਾਲੀ ਕੋਰ ਕਮੇਟੀ ਮੈਂਬਰ, ਤੇਜਬੀਰ ਸਿੰਘ ਸਿਆਲਕਾ ਰਾਜਨ ਬੋਪਾਰਾਏ, ਪਲਵਿੰਦਰ ਸਿੰਘ ਮੀਆਂਵਿੰਡ, ਹਰਪ੍ਰੀਤ ਸਿੰਘ ਖਾਲਸਾ ਕੌਂਸਲਰ ਰਈਆ, ਕਿਰਪਾਲ ਸਿੰਘ ਖਾਲਸਾ, ਭਿੰਦਾ ਕੌਂਸਲਰ, ਦਲਜੀਤ ਸਿੰਘ ਟਿੱਕਾ, ਕਸ਼ਮੀਰ ਸਿੰਘ ਗਗੜੇਵਾਲ, ਕੁਲਵੰਤ ਸਿੰਘ ਸਰਪੰਚ ਭਲਾਈਪੁਰ, ਹਰਦੇਵ ਸਿੰਘ ਨਾਗੋਕੇ, ਰਜਿੰਦਰ ਸਿੰਘ ਲਿੱਦੜ, ਬਲਬੀਰ ਸਿੰਘ ਭਲੋਜਲਾ, ਕੁਲਵੰਤ ਸਿੰਘ ਰੰਧਾਵਾ ਕੌਂਸਲਰ, ਪ੍ਰਤਾਪ ਸਿੰਘ ਬਾਬਾ ਬਕਾਲਾ, ਹਰਿੰਦਰ ਸਿੰਘ ਬੱਬੂ, ਹਰਪ੍ਰੀਤ ਸਿੰਘ ਭਲਵਾਨ ਭਿੰਡਰ, ਜਥੇਦਾਰ ਲੱਖਾ ਸਿੰਘ ਫੌਜੀ ਪੱਡੇ, ਸਰਪੰਚ ਗੁਰਮੁਖ ਸਿੰਘ ਦਨਿਆਲ, ਸਾਹਬ ਸਿੰਘ ਝੀਰੀਨੰਗਲ, ਪਰਮਦੀਪ ਸਿੰਘ ਟਕਾਪੁਰ ਸਰਪੰਚ, ਜਸਵੰਤ ਸਿੰਘ ਗਰੋਵਰ, ਸਰਵਣ ਸਿੰਘ ਤੱਖਤੂਚੱਕ, ਸੁਖਵੰਤ ਸਿੰਘ ਮੱਲ੍ਹਾ, ਸੁਖਵਿੰਦਰ ਸਿੰਘ ਬੁਤਾਲਾ, ਗੁਰਜਿੰਦਰ ਸਿੰਘ ਸਠਿਆਲਾ, ਸਤਪਾਲ ਸਿੰਘ ਨੱਥੋਕੇ, ਤਰਸੇਮ ਸਿੰਘ ਯੋਧੇ, ਪੂਰਨ ਸਿੰਘ, ਹੀਰਾ ਸਿੰਘ ਗਗੜੇਵਾਲ, ਤਰਸੇਮ ਸਿੰਘ ਕਾਲੇਕੇ, ਕਰਮ ਸਿੰਘ ਐੱਮ. ਸੀ., ਸੁਖਬੀਰ ਸਿੰਘ ਸੇਰੋਂ, ਦਿਆਲ ਸਿੰਘ ਖਿਲਚੀਆਂ, ਹੰਸਰਾਜ ਸਿੰਘ, ਸੁਖਜੀਤ ਸਿੰਘ, ਬੂਟਾ ਸਿੰਘ ਸਠਿਆਲਾ, ਤੇਜਿੰਦਰ ਸਿੰਘ ਅਠੌਲਾ, ਕੁਲਦੀਪ ਸਿੰਘ ਐੱਮ. ਸੀ., ਤਰਸੇਮ ਸਿੰਘ ਵਡਾਲਾ, ਗੁਰਦੇਵ ਸਿੰਘ ਪੀ. ਏ., ਯੁਵਰਾਜ ਸਿੰਘ, ਇਕਬਾਲ ਸਿੰਘ, ਮੰਗਲ ਸਿੰਘ ਯੋਧੇ, ਤਰਲੋਚਨ ਸਿੰਘ, ਸਵਰਨ ਸਿੰਘ, ਬਖ਼ਸ਼ੀਸ਼ ਸਿੰਘ, ਕੁਲਵਿੰਦਰ ਸਿੰਘ ਬਾਣੀਆ, ਗੁਰਚਰਨ ਸਿੰਘ ਵੈਰੋਵਾਲ, ਬਲਦੇਵ ਸਿੰਘ ਅੱਲੋਵਾਲ, ਕਸ਼ਮੀਰ ਸਿੰਘ ਜਲਾਲਾਬਾਦ ਤੋਂ ਇਲਾਵਾ ਬਹੁਤ ਸਾਰੀਆ ਬੀਬੀਆਂ ਅਤੇ ਅਕਾਲੀ ਵਰਕਰ ਹਾਜ਼ਰ ਸਨ | ਇਸ ਮੌਕੇ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਸ੍ਰੀਸਾਹਿਬ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੂੰ ਸੁਖਬੀਰ ਸਿੰਘ ਬਾਦਲ ਨੇ ਸਿਰਪਾਓ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ |
ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕੋਲੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀਂ-ਸੁਖਬੀਰ
ਅਜੀਤ ਡੈਸਕ
03-04-2026