22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

'ਆਪ' ਸਰਕਾਰ ਨੇ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਕੀਤਾ ਵਾਅਦਾ ਪੂਰਾ ਕਰ ਵਿਖਾਇਆ- ਵਿਧਾਇਕ ਜਸਵਿੰਦਰ ਰਮਦਾਸ

Ad Position 21
No active advertisement
ਅਜੀਤ ਡੈਸਕ 03-04-2026
ਜੇਠੂਵਾਲ/ਨਵਾਂ ਪਿੰਡ, 2 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ, ਜਸਪਾਲ ਸਿੰਘ)-ਮੌਜੂਦਾ ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਜੋ ਸੱਤਾ ਸੰਭਾਲਣ ਮੌਕੇ ਆਪਣੇ ਚੋਣ ਮੈਨੀਫੈਸਟੋ ਵਿਚ ਵਾਅਦਾ ਕੀਤਾ ਸੀ ਕਿ ਸਰਕਾਰ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਹਰ ਮਹੀਨੇ ਦੇਵੇਗੀ ਪਰ ਹੁਣ ਸਰਕਾਰ ਵਲੋਂ ਇਹ ਵਾਅਦਾ ਪੂਰਾ ਕਰਦਿਆਂ ਹੋਇਆਂ ਐੱਸ. ਸੀ. ਭਾਈਚਾਰੇ ਨੂੰ 1500 ਰੁਪਏ ਮਾਣ ਭੱਤਾ ਦੇਣ ਤੋਂ ਇਲਾਵਾ ਹਰੇਕ ਵਰਗ ਨਾਲ ਸਬੰਧਤ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਹਰ ਮਹੀਨੇ ਦਿੱਤਾ ਜਾਵੇਗਾ ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਇਹ ਸਕੀਮ ਹਲਕਾ ਅਟਾਰੀ ਦੇ ਹਰੇਕ ਪਿੰਡ 'ਚ ਮਹਿਲਾਵਾਂ ਨੂੰ ਬਿਨਾਂ ਭੇਦਭਾਵ ਦਿੱਤੀ ਜਾਵੇਗੀ ਜਿਸ ਲਈ ਇਸ ਸਰਕਾਰ ਵਲੋ ਮਾਵਾਂ ਧੀਆਂ ਸਕੀਮ ਤਹਿਤ 13 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਉਕਤ ਪ੍ਰਗਟਾਵਾ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਹਲਕੇ ਦੇ ਪਿੰਡ ਫਤਿਹਗੜ ਸ਼ੁੱਕਰਚੱਕ ਵਿਖੇ ਬਲਾਕ ਸੰਮਤੀ ਵੇਰਕਾ ਦੀ ਚੇਅਰਮੈਨ ਤੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਲਾਡਾ ਦੀ ਪਤਨੀ ਨਵਨੀਤ ਕੌਰ ਦੇ ਗ੍ਰਹਿ ਵਿਖੇ ਇਸ ਸਕੀਮ ਸੰਬੰਧੀ ਮਹਿਲਾਵਾਂ ਨੂੰ ਜਾਗਰੂਕ ਕਰਨ ਸੰਬੰਧੀ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਵਿਧਾਇਕ ਰਮਦਾਸ ਨੇ ਕਿਹਾ ਕਿ ਸਰਕਾਰ ਵਲੋਂ ਔਰਤ ਜਾਤੀ ਨੂੰ ਸਮਾਜ ਵਿਚ ਸੇਵਾ ਕਰਨ ਲਈ ਬਿਹਤਰ ਸਨਮਾਨ ਦਿੱਤਾ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਦਾ ਹੋਰ ਮਾਣ ਸਨਮਾਨ ਵਧੇਗਾ | ਉਨ੍ਹਾਂ ਮਹਿਲਾਵਾਂ ਨੂੰ ਕਿਹਾ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਪਣੇ ਦਸਤਾਵੇਜ਼ ਪੂਰੇ ਕਰਕੇ ਲਾਭ ਲੈਣ | ਇਸ ਮੌਕੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਲਾਡਾ, ਚੇਅਰਮੈਨ ਸੰਮਤੀ ਬੀਬੀ ਨਵਨੀਤ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਬੀਰ ਸਿੰਘ ਜੱਸੀ ਜੇਠੂਵਾਲ, ਹਰਦੇਵ ਸਿੰਘ ਗੋਂਸਾਬਾਦ ਬਲਾਕ ਪ੍ਰਧਾਨ ਵੇਰਕਾ, ਨਿਸ਼ਾਨ ਸਿੰਘ ਪੀ. ਏ. ਵਿਧਾਇਕ ਰਮਦਾਸ, ਸਰਪੰਚ ਤਰਸੇਮ ਸਿੰਘ ਜੇਠੂਵਾਲ, ਪੰਚ ਪ੍ਰਭਜੀਤ ਸਿੰਘ, ਪੰਚ ਰਾਜਵਿੰਦਰ ਕੌਰ, ਪੰਚ ਹਰਮਨਦੀਪ ਕੌਰ, ਰਛਪਾਲ ਸਿੰਘ ਰਾਣਾ, ਸਵਿੰਦਰ ਸਿੰਘ ਸਿੰਦਾ, ਅਮਰਬੀਰ ਸਿੰਘ, ਗੁਰਜੀਤ ਸਿੰਘ, ਗੋਰਾ ਛੀਨਾ, ਗੁਰਮੁਨਦੀਪ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ ਛੀਨਾ, ਗੁਰਮੀਤ ਸਿੰਘ ਫੌਜੀ, ਮੇਜਰ ਸਿੰਘ, ਹਰਜਿੰਦਰ ਸਿੰਘ, ਭਗਵਾਨ ਸਿੰਘ, ਗੁਰਪ੍ਰੀਤ ਸਿੰਘ ਛੀਨਾ ਸਮੇਤ ਹੋਰ ਆਪ ਵਰਕਰ ਤੇ ਵੱਡੀ ਗਿਣਤੀ 'ਚ ਮਹਿਲਾਵਾਂ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਕੰਮੋਕੇ ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕੋਲੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀਂ-ਸੁਖਬੀਰ
Ad Position 24