ਮਾਨਾਂਵਾਲਾ, 2 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਪਿਛਲੀਆਂ ਵਿਧਾਨ ਸਭਾਈ ਚੋਣਾਂ 'ਚ ਪੰਜਾਬ ਵਿਚ ਵੱਡੇ ਬਦਲਾਅ ਲਿਆਉਣ ਦੇ ਦਾਅਵੇ ਕਰਕੇ ਸੱਤਾ ਹਥਿਆਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2027 ਵਿਚ ਪੰਜਾਬ ਦੇ ਲੋਕ ਬਦਲ ਦੇਣਗੇ | ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜਾਰ ਸਿੰਘ ਰਣੀਕੇ ਨੇ ਅਕਾਲੀ ਵਰਕਰ ਕੰਵਲਜੀਤ ਸਿੰਘ ਦੇ ਗ੍ਰਹਿ ਡੇਰਾ ਬਾਬਾ ਦਿਆਲ ਸਿੰਘ (ਝੀਤਾ ਕਲਾਂ) ਵਿਖੇ ਹੋਈ ਅਕਾਲੀ ਆਗੂਆਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇ: ਰਣੀਕੇ ਨੇ ਲੋਕਾਂ ਨੇ ਬਦਲ ਦੀ ਚਾਹਤ 'ਚ ਆਮ ਆਦਮੀ ਪਾਰਟੀ ਨੂੰ ਭਰਵਾਂ ਸਮਰਥਨ ਦਿੱਤਾ ਸੀ ਪਰ ਦੀ ਸਰਕਾਰ ਨੇ ਲੋਕਾਂ ਦੀਆਂ ਆਸਾਂ-ਉਮੀਦਾਂ 'ਤੇ ਪਾਣੀ ਫੇਰਦਿਆਂ ਹਰ ਵਰਗ ਨੂੰ ਨਿਰਾਸ਼ ਕੀਤਾ ਅਤੇ ਹੁਣ ਲੋਕ ਸਮੇਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਆਮ ਆਦਮੀ ਪਾਰਟੀ ਨੂੰ ਚੱਲਦਾ ਕੀਤਾ ਜਾ ਸਕੇ | ਇਸ ਮੌਕੇ ਜਥੇ: ਗੁਲਜਾਰ ਸਿੰਘ ਰਣੀਕੇ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਏ ਕਰਮ ਸਿੰਘ ਮੈਂਬਰ, ਸਵਿੰਦਰ ਸਿੰਘ ਬੱਲੂ, ਜਸਪਾਲ ਸਿੰਘ, ਮੁਖਤਾਰ ਸਿੰਘ, ਦਿਲਬਾਗ ਸਿੰਘ, ਪ੍ਰਗਟ ਸਿੰਘ ਮਿਸਤਰੀ, ਮੰਗਾ ਸਿੰਘ, ਜੰਗਾ ਸਿੰਘ, ਗੁਰਮੁੱਖ ਸਿੰਘ, ਪ੍ਰਕਾਸ਼ ਪਾਸ਼ੀ, ਜੱਸਾ, ਭਾਗ, ਲੱਭਾ, ਬਿੱਲੂ ਸਿੰਘ ਆਦਿ ਨੂੰ ਸਨਮਾਨਿਤ ਕੀਤਾ | ਇਸ ਦੌਰਾਨ ਜਥੇ: ਗੁਰਨਾਮ ਸਿੰਘ ਤੇ ਕੰਵਲਜੀਤ ਸਿੰਘ ਨੇ ਸਮੁੱਚੇ ਵਰਕਰਾਂ ਵਲੋਂ ਜਥੇ: ਗੁਲਜਾਰ ਸਿੰਘ ਰਣੀਕੇ ਨੂੰ ਸਨਮਾਨਿਤ ਕੀਤਾ | ਇਸ ਮੌਕੇ ਕੰਵਲਜੀਤ ਸਿੰਘ, ਜਥੇ: ਗੁਰਨਾਮ ਸਿੰਘ, ਪੁੰਨਾਂ ਸਿੰਘ ਸਰਪੰਚ, ਹਰਭੈਲ ਸਿੰਘ, ਗੁਰਬਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ ਮੈਂਬਰ, ਸੁਰਜੀਤ ਸਿੰਘ, ਜਥੇ: ਉੱਤਮ ਸਿੰਘ, ਗਿੰਦਰ ਸਿੰਘ ਪਹਿਲਵਾਨ, ਜੈਮਲ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਸਤਵਿੰਦਰ ਸਿੰਘ, ਕਵਲਜੀਤ ਸਿੰਘ ਕੱਬੀ, ਮਲੂਕ ਸਿੰਘ, ਅੰਮਿ੍ਤਪਾਲ ਸਿੰਘ ਚੀਲਾ, ਮਲੂਕ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ |