ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

'ਆਪ' ਦੀ ਕਹਿਣੀ ਅਤੇ ਕਥਨੀ 'ਚ ਜ਼ਮੀਨ-ਅਸਮਾਨ ਦਾ ਫਰਕ-ਹਰਪ੍ਰਤਾਪ ਸਿੰਘ ਅਜਨਾਲਾ <br/>

Ad Position 21
No active advertisement
ਅਜੀਤ ਡੈਸਕ 04-04-2026
ਅਜਨਾਲਾ, 3 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਂਗਰਸ ਪਾਰਟੀ ਦੇ ਸੂਬਾਈ ਆਗੂ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਸ਼ਹਿਰ ਅੰਦਰ ਨਵੇਂ ਖੋਲ੍ਹੇ ਪਾਰਟੀ ਦਫਤਰ ਵਿਖੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਤੋਂ ਇਲਾਵਾ ਸੋਸ਼ਲ ਮੀਡੀਆ ਵਿੰਗ ਦੇ ਆਗੂਆਂ ਦੀ ਪਲੇਠੀ ਮੀਟਿੰਗ ਕੀਤੀ ਗਈ | ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਵਿਚ ਕੀਤੀ ਗਈ ਇਸ ਮੀਟਿੰਗ ਦੌਰਾਨ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜਬੂਤ ਕਰਨ ਲਈ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਦੌਰਾਨ ਹਰਪ੍ਰਤਾਪ ਸਿੰਘ ਅਜਨਾਲਾ ਨੇ ਵਰਕਰਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ-ਹਿੱਤੂ ਨੀਤੀਆਂ ਬਾਰੇ ਜਾਣੰੂ ਕਰਵਾਇਆ ਅਤੇ ਪਾਰਟੀ ਦੀਆਂ ਭਵਿੱਖੀ ਯੋਜਨਾਵਾਂ 'ਤੇ ਚਰਚਾ ਕਰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਲੋਕਾਂ ਦੇ ਹੱਕਾਂ ਲਈ ਖੜ੍ਹੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੀ ਆਵਾਜ਼ ਬਣੀ ਰਹੇਗੀ | ਉਨ੍ਹਾਂ 'ਆਪ' ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ | ਸ: ਅਜਨਾਲਾ ਨੇ ਕਿਹਾ ਕਿ 'ਆਪ' ਦੀ ਕਹਿਣੀ ਅਤੇ ਕਥਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ | ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਵਿਚੋਂ ਬਹੁਤ ਘੱਟ ਵਾਅਦੇ ਹੀ ਪੂਰੇ ਕੀਤੇ ਗਏ ਹਨ | ਉਨ੍ਹਾਂ ਦਾਅਵਾ ਕੀਤਾ ਕਿ ਲੋਕ ਮੁੜ ਕਾਂਗਰਸ ਵੱਲ ਉਮੀਦ ਭਰੀ ਨਿਗਾਹ ਨਾਲ ਦੇਖ ਰਹੇ ਹਨ ਤੇ 2027 ਵਿਚ ਸਪਸ਼ਟ ਬਹੁਮਤ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ | ਮੀਟਿੰਗ ਦੌਰਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਸੋਸ਼ਲ ਮੀਡੀਆ ਟੀਮ ਦੇ ਅਹੁਦੇਦਾਰਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਉਪਲਬਧੀਆਂ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ 'ਤੇ ਜ਼ੋਰ ਦਿੱਤਾ | ਇਸ ਮੌਕੇ ਸ਼ੂਗਰ ਮਿੱਲ ਭਲਾ ਪਿੰਡ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਸੋਨੂ ਰਾਏਪੁਰ ਕਲਾਂ, ਸਾਬਕਾ ਸੰਮਤੀ ਮੈਂਬਰ ਰਾਣਾ ਰਣਜੀਤ ਸਿੰਘ ਭੱਖਾ, ਪ੍ਰਦੁਮਣ ਸਿੰਘ ਭੱਖਾ, ਬਲਜੀਤ ਸਿੰਘ ਸਲੇਮਪੁਰਾ, ਨੰਬਰਦਾਰ ਜਗਦੀਪ ਸਿੰਘ ਅੰਬ ਕੋਟਲੀ, ਹਰਮਨ ਢਿੱਲੋਂ ਫੁੱਲੇਚੱਕ, ਹਰਪਾਲ ਸਿੰਘ ਭਾਲੂ ਸੱਫੇਵਾਲੀਆ, ਸਰਬਜੋਤ ਸਿੰਘ ਮਾਹਲ, ਸਾਬਕਾ ਸਰਪੰਚ ਕਾਬਲ ਸਿੰਘ ਨੰਗਲ, ਜਗਰੂਪ ਸਿੰਘ ਨੰਗਲ, ਬੰਟੀ ਕੱਲੋਮਾਹਲ, ਨਰਿੰਦਰ ਸਿੰਘ ਰੋਖੇ, ਲਵਲੀ ਸ਼ਾਹ ਉੱਗਰ ਔਲਖ, ਗੁਰਸ਼ਿੰਦਰ ਸਿੰਘ ਸੈਂਸਰਾ, ਪ੍ਰਭ ਭੱਖਾ, ਮਨਮੋਹਨ ਸਿੰਘ ਪੰਜਗਰਾਈਆਂ, ਹਰਪ੍ਰੀਤ ਸਿੰਘ ਸੈਂਸਰਾ, ਚਮਕੌਰ ਸਿੰਘ ਸੰਗੂਆਨਾ, ਜਤਿੰਦਰ ਸਿੰਘ ਕਿਆਮਪੁਰ, ਪੰਮਾ ਰਾਏਪੁਰ ਕਲਾਂ, ਹਰਦੇਵ ਸਿੰਘ ਫੱਤੇਵਾਲ, ਪਰਦੀਪ ਕੁਮਾਰ ਪਸ਼ੀਆ, ਗੋਲਡੀ ਕਿਆਮਪਰ, ਨੰਬਰਦਾਰ ਬਲਜਿੰਦਰ ਸਿੰਘ ਅਜਨਾਲਾ, ਲੱਕੀ ਨਿੱਜਰ, ਪਰਮਜੀਤ ਸਿੰਘ ਚਮਿਆਰੀ, ਮਿੱਠੂ ਚਮਿਆਰੀ, ਮਨਜਿੰਦਰ ਸਿੰਘ ਭੰਡਾਲ ਅਤੇ ਕਸ਼ਮੀਰ ਮਸੀਹ ਗਿੱਲਾਵਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਬੂਧਾਬੀ 'ਚ 5 ਭਾਰਤੀ ਜ਼ਖ਼ਮੀ ਅਗਲੀ ਖ਼ਬਰ ਮਜੀਠਾ 'ਚ ਇਸਾਈ ਭਾਈਚਾਰੇ ਨੇ 14 ਮੁਕਾਮ ਦੀ ਸਲੀਬੀ ਯਾਤਰਾ ਕੱਢ ਕੇ ਮਨਾਇਆ ਗੁੱਡ ਫਰਾਈਡੇ <br/>
Ad Position 24
No active advertisement