ਦੁਬਈ, 3 ਅਪ੍ਰੈਲ (ਪੀ. ਟੀ. ਆਈ.)-ਆਬੂਧਾਬੀ 'ਚ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਵਲੋਂ ਰੋਕੀਆਂ ਗਈਆਂ ਮਿਜ਼ਾਈਲਾਂ ਦੇ ਮਲਬੇ ਡਿਗਣ ਕਾਰਨ 5 ਭਾਰਤੀ ਨਾਗਰਿਕਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਆਬੂਧਾਬੀ ਮੀਡੀਆ ਦਫ਼ਤਰ ਅਨੁਸਾਰ ਜ਼ਖ਼ਮੀ ਹੋਣ ਵਾਲਿਆਂ 'ਚ 7 ਨਿਪਾਲੀ ਅਤੇ 5 ਭਾਰਤੀ ਨਾਗਰਿਕ ਸ਼ਾਮਿਲ ਹਨ | ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰੱਖਿਆ ਮੰਤਰਾਲੇ ਅਨੁਸਾਰ ਸ਼ੁੱਕਰਵਾਰ ਨੂੰ ਈਰਾਨ ਵਲੋਂ 18 ਬੈਲਿਸਟਿਕ ਮਿਜ਼ਾਈਲਾਂ, 4 ਕਰੂਜ਼ ਮਿਜ਼ਾਈਲਾਂ ਤੇ 47 ਡਰੋਗ ਯੂ.ਏ.ਈ. ਵੱਲ ਦਾਗੇ ਗਏ |