07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਉੱਨਤ ਭਾਰਤ ਅਭਿਆਨ ਮੁਹਿੰਮ ਤਹਿਤ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਸਫਾਈ ਅਭਿਆਨ ਚਲਾਇਆ <br/>

Ad Position 21
No active advertisement
ਅਜੀਤ ਡੈਸਕ 07-04-2026

ਚੇਤਨਪੁਰਾ, 6 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਨਗਰ ਚੇਤਨਪੁਰਾ ਵਿਖੇ ਖਾਲਸਾ ਕਾਲਜ ਇੰਜੀਨੀਅਰ ਅਤੇ ਟੈਕਨੋਲੋਜੀ ਰਣਜੀਤ ਐਵੀਨਿਊ ਅੰਮਿ੍ਤਸਰ ਵਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਚਲਾਈ ਗਈ ਇਕ ਉੱਨਤ ਭਾਰਤ ਅਭਿਆਨ ਮੁਹਿੰਮ ਤਹਿਤ ਖਾਲਸਾ ਕਾਲਜ ਵਲੋਂ ਅਡੋਪਟ ਕੀਤੇ ਪਿੰਡ ਚੇਤਨਪੁਰਾ ਸੰਗਤਪੁਰਾ ਅਤੇ ਸੋਹੀਆਂ ਕਲਾਂ ਵਿਖੇ ਵਾਤਾਵਰਨ ਦੀ ਸ਼ੁੱਧਤਾ ਤੇ ਸਾਫ ਸਫਾਈ ਲਈ ਕੰਮ ਕੀਤਾ ਤੇ ਇਸ ਮੌਕੇ ਇਸ ਮੁਹਿੰਮ ਦੇ ਇੰਚਾਰਜ ਐੱਨ.ਐੱਸ.ਐੱਮ. ਆਫ਼ੀਸਰ ਡਾ. ਜਸਜੀਵਨ ਸਿੰਘ ਪ੍ਰੋਫੈਸਰ ਮਕੈਨੀਕਲ ਡਿਪਾਰਟਮੈਂਟ ਵਲੋਂ ਪਿੰਡਾਂ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਅੱਜ ਪਿੰਡ ਚੇਤਨਪੁਰਾ ਵਿਖੇ ਸਫਾਈ ਕਰਵਾਈ ਤੇ ਕੂੜਾ ਕਰਕਟ ਨੂੰ ਸਾਂਭਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਲੋਕ ਇਸ ਮੁਹਿੰਮ ਤਹਿਤ ਜਿੱਥੇ ਆਪ ਤੰਦਰੁਸਤ ਰਹਿਣਗੇ ਉੱਥੇ ਹੋਰ ਲੋਕਾਂ ਨੂੰ ਵੀ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਨਗੇ | ਇਸ ਮੌਕੇ ਸਰਪੰਚ ਜਸਬੀਰ ਸਿੰਘ ਰਾਜਾ, ਅਭਿਸ਼ੇਕ ਖੁਸ਼ਵਾ, ਸਿਧਾਰਥ, ਵਿਕੀ, ਸਨਮ, ਕਿ੍ਸ਼ਨ ਕੁਮਾਰ ਗੁਪਤਾ, ਸ਼ਸ਼ੀ ਕੁਮਾਰ, ਚੰਦਨ ਤੇ ਅਣਕੀਤ, ਗੁਰਪ੍ਰੀਤ ਸਿੰਘ ਢਿੱਲੋਂ, ਗੁਲਜ਼ਾਰ ਸਿੰਘ ਡੇਅਰੀ ਵਾਲੇ, ਅਰਸ਼ਦੀਪ ਸਿੰਘ, ਵੀਰਪ੍ਰਤਾਪ ਸਿੰਘ, ਸਾਹਿਲਪ੍ਰੀਤ ਸਿੰਘ, ਰੋਸ਼ਨ ਬੀ. ਆਰ. ਸਵੀਟ, ਵਿਲਸਨ ਸੋਹੀ, ਮਨੋਹਰ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਯਾਦਵਿੰਦਰ ਸਿੰਘ ਯਾਦੂ, ਦਲੇਰ ਸਿੰਘ ਦਲਜੀਤ ਸਿੰਘ , ਦੀਪੀ ਸਿੰਘ, ਮਨੋਹਰ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੇ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਕੁਲਦੀਪ ਸਿੰਘ ਬੰਡਾਲਾ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣੇ <br/>
Ad Position 24