07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਮਜੀਠੀਆ ਨੇ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 07-04-2026
ਮਜੀਠਾ, 6 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਬੀਤੇ ਦਿਨ ਹੋਈ ਬੇਮੌਸਮੀ ਬਰਸਾਤ ਅਤੇ ਗੜੇ੍ਹਮਾਰੀ ਕਰਕੇ ਮਜੀਠਾ ਅਤੇ ਲਾਗਲੇ ਪਿੰਡਾਂ ਨਾਗ ਕਲਾਂ, ਨਾਗ ਖੁਰਦ, ਨਵੇਂ ਨਾਗ, ਸੇਮ ਨਾਗ, ਡੱਡੀਆਂ, ਕਲੇਰ ਮਾਂਗਟ, ਈਦਗਾਹ, ਮਜੀਠਾ ਦਿਹਾਤੀ, ਹਰੀਆਂ, ਸੁਪਾਰੀਵਿੰਡ, ਸ਼ਾਮਨਗਰ, ਹਰੀਆਂ ਆਦਿ ਪਿੰਡਾਂ ਵਿਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਸਾਬਕਾ ਮੰਤਰੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਨਾਗ ਖੁਰਦ, ਨਾਗ ਕਲਾਂ, ਸੇਮ ਨਾਗ ਅਤੇ ਨਾਗ ਨਵੇਂ ਪਿੰਡਾਂ ਵਿਚ ਜਾ ਕੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ | ਫ਼ਸਲਾਂ ਦੇ ਹੋਏ ਨੁਕਸਾਨ ਸੰਬੰਧੀ ਮਜੀਠੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਇਲਾਕੇ ਵਿਚ ਜ਼ਿਆਦਾਤਰ ਕਿਸਾਨਾਂ ਨੇ ਫ਼ਸਲਾਂ ਦਾ ਵਿਕੇਂਦਰੀਕਰਨ ਕਰਨ ਦੇ ਮੰਤਵ ਨਾਲ ਕਣਕ ਦੇ ਨਾਲ-ਨਾਲ ਹੋਰ ਲਾਹੇਵੰਦ ਫ਼ਸਲਾਂ ਜਿਵੇਂ ਕਿ ਸੇਮਫਲੀ, ਸਰੋਂ, ਤੋਰੀਆ, ਜਵੈਨ, ਗੋਭੀ, ਮੱਕੀ, ਚੁਕੰਦਰ ਆਦਿ ਫ਼ਸਲਾਂ ਦੀ ਕਾਸ਼ਤ ਕੀਤੀ ਹੋਈ ਹੈ ਜਿਹੜੀਆਂ ਕਿ ਗੜੇ੍ਹਮਾਰੀ ਕਾਰਨ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ | ਜਦ ਕਿ ਇਨ੍ਹਾਂ ਫ਼ਸਲਾਂ ਦੀ ਬਿਜਾਈ ਅਤੇ ਸਾਂਭ ਸੰਭਾਲ ਤੇ ਕਣਕ ਨਾਲੋਂ ਜਿਆਦਾ ਖਰਚਾ ਆਉਂਦਾ ਹੈ ਪਰ ਹੈਰਾਨਗੀ ਦੀ ਗੱਲ ਇਹ ਕਿ ਇਨ੍ਹਾਂ ਫ਼ਸਲਾਂ ਨੂੰ ਸਰਕਾਰ ਵਲੋਂ ਮੁਆਵਜੇ ਅਧੀਨ ਨਹੀਂ ਲਿਆਂਦਾ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਦੱਸਿਆ ਹੈ ਕਿ ਪਿਛਲੇ ਸਮੇਂ ਦੌਰਾਨ ਵੀ ਇਨ੍ਹਾਂ ਫ਼ਸਲਾਂ ਦਾ ਨੁਕਸਾਨ ਹੁੰਦਾ ਰਿਹਾ ਹੈ ਪਰ ਸਰਕਾਰ ਵਲੋਂ ਇਨ੍ਹਾਂ ਫ਼ਸਲਾਂ ਦਾ ਕੋਈ ਮੁਆਵਜਾ ਨਹੀ ਮਿਲਦਾ | ਜਦ ਕਿ ਕਈ ਪਰਿਵਾਰ ਇਨ੍ਹਾਂ ਫ਼ਸਲਾਂ ਤੇ ਹੀ ਨਿਰਭਰ ਕਰਦੇ ਹਨ | ਮਜੀਠੀਆ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿਚ ਕਿਸਾਨਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਫ਼ਸਲਾਂ ਬਿਲਕੁਲ ਨਸ਼ਟ ਹੋ ਗਈਆਂ ਫ਼ਸਲਾਂ ਦਾ ਸੋ ਫੀਸਦੀ ਨੁਕਸਾਨ ਹੋਇਆ ਹੈ ਇਸ ਕਰਕੇ ਪ੍ਰਭਾਵਿਤ ਕਿਸਾਨਾਂ ਨੂੰ ਸੌ ਫੀਸਦੀ ਮੁਆਵਜਾ ਦਿੱਤਾ ਜਾਵੇ | ਇਸ ਮੌਕੇ ਮਜੀਠੀਆ ਦੇ ਨਾਲ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ ਕੁਲਜੀਤ ਸਿੰਘ ਬਰਾੜ, ਸਾਬਕਾ ਚੇਅਰਮੈਨ ਬਲਬੀਰ ਸਿੰਘ ਚੰਦੀ, ਸੂਬੇਦਾਰ ਤਰਸੇਮ ਸਿੰਘ ਸਰਪੰਚ ਨਾਗ ਕਲਾਂ, ਨਵਦੀਪ ਸਿੰਘ, ਗੁਰਮੀਤ ਸਿੰਘ ਚੰਦੀ, ਮਨਰਾਜ ਸਿੰਘ ਚੰਦੀ, ਸਾਹਿਬ ਸਿੰਘ ਮਝੈਲ, ਯਸ਼ਪਾਲ, ਨੱਥਾ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ਚੰਦੀ, ਸੁਖਰਾਜ ਸਿੰਘ ਪੰਚ, ਰਣਜੀਤ ਸਿੰਘ ਸਰਪੰਚ ਰੱਖਨਾਗ, ਕਿੱਟੂ ਰੱਖ ਨਾਗ, ਬਿਕਰਮਜੀਤ ਸਿੰਘ ਚੰਦੀ, ਗੁਰਮੇਜ਼ ਸਿੰਘ ਫੌਜੀ ਰੱਖ ਨਾਗ, ਸਤਿੰਦਰ ਸਿੰਘ ਚੰਦੀ, ਦਲਜੀਤ ਸਿੰਘ ਸੰਮਤੀ ਮੈਂਬਰ, ਰਾਜਪ੍ਰੀਤ ਸਿੰਘ ਚੰਦੀ, ਡਾ: ਰਾਜਦੀਪ ਸਿੰਘ ਚੰਦੀ, ਨੰਬਰਦਾਰ ਜਸਵਿੰਦਰ ਸਿੰਘ ਝੰਡ, ਰਘਬੀਰ ਸਿੰਘ ਮਝੈਲ, ਜਗੀਰ ਸਿੰਘ ਡੇਰੇ ਵਾਲੇ, ਕੇਵਲ ਸਿੰਘ ਠੇਕੇਦਾਰ, ਦਲਬੀਰ ਸਿੰਘ ਦੋਧੀ, ਸਿਮਰਜੀਤ ਸਿੰਘ ਗਿੱਲ ਆਦਿ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਭ ਸਿੰਘ ਬੱਗਾ ਆੜਤੀ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਉੱਨਤ ਭਾਰਤ ਅਭਿਆਨ ਮੁਹਿੰਮ ਤਹਿਤ ਖਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਸਫਾਈ ਅਭਿਆਨ ਚਲਾਇਆ <br/>
Ad Position 24