08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੰਥਕ ਇਕੱਤਰਤਾ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਲੈ ਕੇ ਆਵੇਗੀ : ਤਾਲਬਪੁਰਾ <br/>

Ad Position 21
No active advertisement
ਅਜੀਤ ਡੈਸਕ 07-04-2026

ਗੱਗੋਮਾਹਲ, 6 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਕਸਬਾ ਗੱਗੋਮਾਹਲ ਵਿਖੇ 8 ਅਪ੍ਰੈਲ ਦਿਨ ਬੁੱਧਵਾਰ ਪੰਥਕ ਇਕੱਤਰਤਾ ਸੰਬੰਧੀ ਪਿੰਡਾਂ ਵਿਚ ਲੋਕਾਂ ਨੂੰ ਲਾਮਬੰਦ ਕਰਨ ਤੇ ਵਹੀਰਾਂ ਘੱਤ ਕੇ ਇਕੱਤਰਤਾ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦੇਣ ਪਹੁੰਚੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਪੰਥਕ ਇਕੱਤਰਤਾ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਲੈ ਕੇ ਆਵੇਗੀ | ਉਨ੍ਹਾਂ ਸਮੂੰਹ ਭਾਈਚਾਰਿਆਂ ਨੂੰ ਇਸ ਇਕੱਤਰਤਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ਪੰਜਾਬ ਦੀ ਖੇਤਰੀ ਪਾਰਟੀ ਹੀ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਸੰਘਰਸ਼ ਕਰ ਸਕਦੀ ਹੈ | ਤਾਲਬਪੁਰਾ ਨੇ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਰਜਵੰਤ ਸਿੰਘ ਮਹਿਲਾਵਾਲਾ, ਡਾ. ਦਰਸ਼ਨ ਸਿੰਘ ਗੁਜਰਪੁਰਾ, ਡਾ. ਸੁਖਪ੍ਰੀਤ ਸਿੰਘ ਭਲਾ ਪਿੰਡ, ਸਰਤਾਜਪ੍ਰੀਤ ਸਿੰਘ ਭੰਗੂ, ਮਨਜੋਤ ਸਿੰਘ ਪੂਰੇਵਾਲ, ਬੱਗਾ ਸਿੰਘ ਬੱਲੜਵਾਲ, ਗੁਰਬੀਰ ਸਿੰਘ ਦੁਧਰਾਏ, ਮੁਨਸ਼ੀ ਸਿੰਘ, ਨਿੱਕਾ ਫਤੇਵਾਲ, ਫੌਜੀ ਕੁਲਵਿੰਦਰ ਸਿੰਘ, ਨਰਿੰਦਰ ਸਿੰਘ ਨਾਸਰ, ਸੁੱਚਾ ਸਿੰਘ ਜੱਟਾ, ਮੰਗਲ ਸਿੰਘ ਮਾਛੀਵਾਹਲਾ, ਸੁਰਜੀਤ ਸਿੰਘ ਕੋਟਲੀ, ਸਾਬਕਾ ਸਰਪੰਚ ਹਰਦੀਪ ਸਿੰਘ ਰੂੜੇਵਾਲ, ਜੋਬਨਜੀਤ ਸਿੰਘ, ਨਵਰਾਜ ਸਿੰਘ ਯੂਥ ਆਗੂ, ਤਰਨਦੀਪ ਸਿੰਘ ਸਿੰਘੋਕੇ, ਹਰਪ੍ਰੀਤ ਸਿੰਘ ਫਤਿਹ ਸਹਿੰਸਰਾ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਜੀਠਾ ਨਜਦੀਕ ਕਿਸਾਨ ਦੇ ਡੇਰੇ ਤੋਂ ਦੋ ਅਮਰੀਕਨ ਗਊਆਂ ਤੇ 100 ਦੇ ਕਰੀਬ ਦੇਸੀ ਮੁਰਗੀਆਂ ਚੋਰੀ <br/> ਅਗਲੀ ਖ਼ਬਰ ਲੋਪੋਕੇ ਵਿਖੇ ਕਬੱਡੀ ਕੱਪ ਲਈ ਪਿੰਡਾਂ 'ਚ ਭਾਰੀ ਉਤਸ਼ਾਹ-ਸਰਪੰਚ ਤਰਲੋਚਨ ਸਿੰਘ <br/>
Ad Position 24