ਮਜੀਠਾ, 6 ਅਪ੍ਰੈਲ (ਜਗਤਾਰ ਸਿੰਘ ਸਹਿਮੀ)-ਕਸਬਾ ਮਜੀਠਾ ਤੋਂ ਬਾਹਰ ਖੇਤਾਂ ਵਿਚ ਇਕ ਕਿਸਾਨ ਦੇ ਡੇਰੇ ਤੋਂ ਲਗਭਗ ਤਿੰਨ ਲੱਖ ਰੁਪਏ ਦੀ ਕੀਮਤ ਵਾਲੀਆਂ ਦੋ ਅਮਰੀਕਨ ਗਊਆਂ ਤੇ ਲਗਭਗ 100 ਦੇਸੀ ਮੁਰਗੀਆਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ | ਮਜੀਠਾ ਵਾਸੀ ਸਤਨਾਮ ਸਿੰਘ ਪੁੱਤਰ ਬਚਨ ਸਿੰਘ ਨੇ ਆਪਣੇ ਖੇਤਾਂ 'ਚ ਅਮਰੀਕਨ ਦੁਧਾਰੂ ਗਊਆਂ ਤੇ ਦੇਸੀ ਮੁਰਗਿਆਂ ਦਾ ਪੋਲਟਰੀ ਫਾਰਮ ਬਣਾਇਆ ਗਿਆ ਸੀ | ਸਤਨਾਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪੁੱਤਰ ਸੁਖਜਿੰਦਰ ਸਿੰਘ ਨਾਲ ਰੋਜ਼ਾਨਾ ਵਾਂਗ ਡੇਰੇ 'ਤੇ ਰਾਖੀ ਲਈ ਮੌਜੂਦ ਸਨ | ਰਾਤ ਦੇ ਸਮੇਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਉਸ ਕਮਰੇ ਵਿਚ ਬੰਦ ਕਰਕੇ ਗਊਆਂ ਤੇ ਲਗਭਗ 100 ਦੇਸੀ ਮੁਰਗੀਆਂ ਚੋਰੀ ਕਰ ਲਈਆਂ | ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਲਈ ਖੜਕਾਇਆ ਤਾਂ ਚੋਰਾਂ ਨੇ ਬਾਹਰੋਂ ਗੋਲੀ ਮਾਰਨ ਦੀ ਧਮਕੀ ਦਿੱਤੀ | ਇਸ ਤੋਂ ਬਾਅਦ ਉਨ੍ਹਾਂ ਨੇ ਘਰ ਫੋਨ ਕੀਤਾ ਤੇ ਪਰਿਵਾਰਕ ਮੈਂਬਰ ਡੇਰੇ 'ਤੇ ਪਹੁੰਚੇ ਤਾਂ ਚੋਰ ਗਊਆਂ ਤੇ ਮੁਰਗੀਆਂ ਲੈ ਕੇ ਫਰਾਰ ਹੋ ਚੁੱਕੇ ਸਨ | ਰਸਤੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਅਨੁਸਾਰ ਚੋਰ ਵਲੋਂ ਉਕਤ ਵਾਰਦਾਤ ਵਿਚ ਬਲੈਰੋ ਗੱਡੀ ਵਰਤੀ ਗਈ | ਇਸ ਤੋਂ ਇਲਾਵਾ ਰਾਖੀ ਲਈ ਰੱਖੇ ਗਏ ਕੁੱਤੇ ਨੂੰ ਵੀ ਨਸ਼ੀਲਾ ਪਦਾਰਥ ਖਿਲਾਇਆ ਗਿਆ ਸੀ | ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਾਰਦਾਤ ਵਾਲੀ ਥਾਂ 'ਤੇ ਪਹੁੰਚੇ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਲਾ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਪੀੜਤ ਪਰਿਵਾਰ ਵਲੋਂ ਪੁਲਿਸ ਨੂੰ ਇਤਲਾਹ ਦੇਣ ਦੇ ਬਾਵਜੂਦ ਕੋਈ ਵੀ ਪੁਲਿਸ ਅਧਿਕਾਰੀ ਵਾਰਦਾਤ ਸਥਾਨ ਤੇ ਨਹੀਂ ਪਹੁੰਚਿਆ | ਬਿਕਰਮ ਸਿੰਘ ਮਜੀਠੀਆ ਨੇ ਫੋਨ ਰਾਹੀਂ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਦੇ ਧਿਆਨ ਵਿਚ ਲਿਆ ਕੇ ਚੋਰਾਂ ਨੂੰ ਜਲਦੀ ਤੋਂ ਜਲਦੀ ਗਿ੍ਫਤਾਰ ਕਰਨ ਦੀ ਮੰਗ ਕੀਤੀ | ਉਨ੍ਹਾਂ ਇਸ ਘਟਨਾ ਨੂੰ ਪੀੜਤ ਕਿਸਾਨ ਲਈ ਦੋਹਰੀ ਮਾਰ ਦੱਸਿਆ | ਉਨ੍ਹਾਂ ਕਿਹਾ, 'ਇਕ ਤਰਫ ਚਾਰ ਏਕੜ ਕਣਕ ਦੀ ਫ਼ਸਲ ਬਾਰਿਸ਼ ਤੇ ਗੜਿ੍ਹਆਂ ਕਾਰਨ ਤਬਾਹ ਹੋ ਗਈ ਹੈ ਤੇ ਦੂਜੇ ਪਾਸੇ ਚੋਰਾਂ ਨੇ ਲਗਭਗ ਤਿੰਨ ਲੱਖ ਰੁਪਏ ਦਾ ਮਾਲ ਚੋਰੀ ਕਰ ਲਿਆ ਹੈ |' ਉਨ੍ਹਾਂ ਇਹ ਵੀ ਦੱਸਿਆ ਕਿ ਸਤਨਾਮ ਸਿੰਘ ਦੇ ਪਰਿਵਾਰ ਦਾ ਗੁਜ਼ਾਰਾ ਇਸ ਫਾਰਮ ਤੋਂ ਅੰਡੇ ਤੇ ਗਊਆਂ ਦਾ ਦੁੱਧ ਵੇਚ ਕੇ ਚੱਲਦਾ ਸੀ, ਜੋ ਹੁਣ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ | ਉਨ੍ਹਾਂ ਇਨਸਾਫ ਤੇ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਦੇ ਣ ਦੀ ਵੀ ਮੰਗ ਕੀਤੀ | ਇਸ ਮੌਕੇ ਪੀੜਤ ਪਰਿਵਾਰ ਵਲੋਂ ਸਤਨਾਮ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਤੇ ਹੋਰ ਰਿਸ਼ਤੇਦਾਰ ਹਾਜ਼ਰ ਸਨ | ਇਸ ਤੋਂ ਇਲਾਵਾ ਗਗਨਦੀਪ ਸਿੰਘ ਭਕਨਾ, ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ, ਵਾਇਸ ਪ੍ਰਧਾਨ ਪਿ੍ੰਸ ਨਈਆਰ, ਓਾਕਾਰ ਸਿੰਘ, ਸਾਰਜ ਸਿੰਘ ਸੋਨੂ, ਜਥੇ. ਹਰਪਾਲ ਸਿੰਘ ਤੇ ਮਜੀਠਾ ਵਾਸੀਆਂ ਦੀ ਵੱਡੀ ਗਿਣਤੀ ਵੀ ਮੌਜੂਦ ਸੀ |
ਮਜੀਠਾ ਨਜਦੀਕ ਕਿਸਾਨ ਦੇ ਡੇਰੇ ਤੋਂ ਦੋ ਅਮਰੀਕਨ ਗਊਆਂ ਤੇ 100 ਦੇ ਕਰੀਬ ਦੇਸੀ ਮੁਰਗੀਆਂ ਚੋਰੀ <br/>
ਅਜੀਤ ਡੈਸਕ
07-04-2026