ਟਾਹਲੀ ਸਾਹਿਬ, 6 ਅਪ੍ਰੈਲ (ਵਿਨੋਦ ਭੀਲੋਵਾਲ)-ਸੰਤ ਚੁਗੱਤ ਸਿੰਘ ਫੁੱਟਬਾਲ ਕਲੱਬ ਉਦੋਕੇ ਵਲੋਂ ਸੰਤ ਬਾਬਾ ਚੁਗੱਤ ਸਿੰਘ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਨਾਗੀਆਣਾ ਦੇ ਮੁੱਖ ਸੇਵਾਦਰ ਸੰਤ ਬਾਬਾ ਕੰਵਲਜੀਤ ਸਿੰਘ ਦੀ ਅਗਵਾਈ ਵਿਚ 34ਵਾਂ ਪਿੰਡ ਪੱਧਰ ਦਾ 6 ਰੋਜਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ 32 ਟੀਮਾਂ ਨੇ ਭਾਗ ਲਿਆ, 31ਮਾਰਚ ਤੋਂ 5 ਅਪ੍ਰੈਲ ਤੱਕ ਚੱਲੇ ਟੂਰਨਾਮੈਂਟ ਵਿਚ ਅਖੀਲੇ ਦਿਨ ਸੈਮੀਫਾਈਨਲ ਵਿਚ ਦੁਧਾਲਾ ਤੇ ਭੋਰਸੀ ਬ੍ਰਾਹਮਣ, ਦੂਸਰਾ ਸੈਮੀਫਾਈਨਲ ਉਦੋਕੇ ਤੇ ਭੋਰਸੀ ਰਾਜਪੂਤਾਂ, ਉਦੋਕੇ ਤੇ ਦੁਧਾਲਾ ਦਰਮਿਆਨ ਹੋਇਆ | ਜਿਸ ਵਿਚ ਉਦੋਕੇ ਤੇ ਗਗੜਭਾਣਾ ਨੂੰ ਹਰਾ ਕੇ ਪਿੰਡ ਉਦੋਕੇ ਦੀ ਟੀਮ ਜੇਤੂ ਰਹੀ, ਪਹਿਲੇ, ਦੁੂਸਰੇ ਤੇ ਤੀਸਰੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ ਆਪ ਦੇ ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਸਨਮਾਨਿਤ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਅਜੋਕੇ ਸਮੇ ਵਿਚ ਨੌਜਵਾਨ ਪੀੜ੍ਹੀ ਨੂੰ ਗਰਾਉਂਡਾ ਨਾਲ ਜੋੜਨਾ ਬਹੁਤ ਜਰੂਰੀ ਹੋ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਵੱਡੀ ਪੱਧਰ 'ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਨੌਜਵਾਨ ਨਸ਼ਿਆਂ ਦੇ ਜਾਲ ਵਿਚੋਂ ਨਿਕਲ ਸਕਣ | ਇਸ ਮੌਕੇ ਹਰਜੀਤ ਸਿੰਘ ਸਰਪੰਚ, ਸੰਦੀਪ ਸਿੰਘ ਸਰਪੰਚ, ਇੰਦਰ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਰਪੰਚ, ਜਸਵੰਤ ਸਿੰਘ ਵਿੰਡਰ, ਲਾਲਵਿੰਦਰ ਸਿੰਘ, ਫ਼ਤਿਹ ਸਿੰਘ, ਮਨਜਿੰਦਰ ਸਿੰਘ ਮਾਸਟਰ, ਜਸਵਿੰਦਰ ਸਿੰਘ, ਸੁੱਚਾ ਸਿੰਘ, ਅਮਰਜੀਤ ਸਿੰਘ ਹਰਮਨ ਸਿੰਘ, ਹਰਜੋਤ ਸਿੰਘ, ਸਹਿਜਬੀਰ ਸਿੰਘ, ਜੋਗਾ ਸਿੰਘ, ਕੰਵਲਜੀਤ ਸਿੰਘ, ਪਰਮਜੀਤ ਸਿੰਘ, ਗੁਰਭੇਜ ਸਿੰਘ ਫੌਜੀ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |