ਬਾਬਾ ਬਕਾਲਾ ਸਾਹਿਬ, 8 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਦਿੱਤੇ ਪ੍ਰੋਗਰਾਮ ਅਨੁਸਾਰ ਸਤਨਾਮ ਸਿੰਘ ਔਜਲਾ ਬੁਟਾਰੀ ਪ੍ਰਧਾਨ ਰਈਆ ਮੰਡਲ ਬਿਆਸ ਦੀ ਅਗਵਾਈ ਹੇਠ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵਿਰੁੱਧ ਰੋਸ ਰੈਲੀ ਅਤੇ ਧਰਨਾ ਦਿੱਤਾ ਗਿਆ | ਇਸ ਮੌਕੇ ਡਵੀਜ਼ਨ ਪ੍ਰਧਾਨ ਸਤਨਾਮ ਸਿੰਘ, ਹਰਭਜਨ ਸਿੰਘ ਬੁਟਾਰੀ ਸੀਨੀ: ਮੀਤ ਪ੍ਰਧਾਨ ਸਰਕਲ ਤਰਨ ਤਾਰਨ, ਰਣਜੀਤ ਸਿੰਘ ਸੀ: ਮੀਤ ਪ੍ਰਧਾਨ ਡਵੀਜ਼ਨ ਅਤੇ ਅਵਤਾਰ ਸਿੰਘ ਬੱਲ ਸਰਾਂ ਸੈਕਟਰੀ ਡਵੀਜ਼ਨ, ਦਲਬੀਰ ਸਿੰਘ ਚੀਮਾ ਬਾਬਾ ਬਕਾਲਾ ਸਾਹਿਬ ਆਦਿ ਬੁਲਾਰਿਆਂ ਨੇ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ, ਜਿਸ ਵਿਚ 16% ਬਣਦਾ ਡੀ.ਏ. ਅਤੇ ਉਸਦਾ ਬਕਾਇਆ ਨਾ ਦੇਣ, ਚਿੱਪ ਮੀਟਰ ਲਾਉਣ, ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ, ਬਿਜਲੀ ਬਿੱਲ 2025 ਲਿਆਉਣ ਅਤੇ ਪੈਨਸ਼ਨਰ ਸਾਥੀਆਂ ਕੋਲੋਂ ਲਾਈਵ ਸਰਟੀਫਿਕੇਟ ਡਿਜ਼ੀਟਲ ਲੈਣ ਬਾਰੇ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਇਸ ਮੌਕੇ ਮਨਜੀਤ ਸਿੰਘ ਫੇਰੂਮਾਨ, ਜਸਵੰਤ ਸਿੰਘ ਖਿਲਚੀਆਂ, ਪ੍ਰਮਜੀਤ ਸਿੰਘ ਉਦੋਨੰਗਲ, ਸੁਖਦੇਵ ਸਿੰਘ ਜੇ.ਈ., ਹਰਦੇਵ ਸਿੰਘ ਜੇ.ਈ., ਸਵਿੰਦਰ ਸਿੰਘ ਜੇ.ਈ., ਸਲਵੰਤ ਸਿੰਘ ਪੁਰੇਵਾਲ, ਨਿਰਮਲ ਸਿੰਘ, ਝਿਰਮਿਲ ਸਿੰਘ, ਦਲਬੀਰ ਸਿੰਘ ਦੋਲੋਨੰਗਲ, ਕਰਮ ਸਿੰਘ, ਭਜਨ ਸਿੰਘ, ਵਲੀ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |