ਅਜਨਾਲਾ, 12 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਅਜਨਾਲਾ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਇਮਤਿਹਾਨਾਂ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਸ਼ਰਧਾ ਨਾਲ ਪਵਾਏ ਗਏ | ਇਸ ਮੌਕੇ ਰਾਗੀ ਭਾਈ ਮਨਜਿੰਦਰ ਸਿੰਘ ਛੀਨਾ ਸਾਬਕਾ ਹਜ਼ੂਰੀ ਰਾਗੀ ਗੁਰਦੁਆਰਾ ਕਾ ਬਾਗ ਦੇ ਜਥੇ ਵਲੋਂ ਕੀਰਤਨ ਕੀਤਾ | ਪਾਠ ਦੀ ਸਮਾਪਤੀ ਉਪਰੰਤ ਕਾਲਜ ਦੇ ਪਿ੍ੰ: ਪਰਮਿੰਦਰ ਕੌਰ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਲਗਨ, ਅਨੁਸ਼ਾਸਨ ਤੇ ਦਿ੍ੜ ਨਿਸ਼ਚੇ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰ: ਪਰਮਿੰਦਰ ਕੌਰ ਵਲੋਂ ਰਾਗੀ ਜਥੇ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਸਮਾਗਮ 'ਚ ਪ੍ਰੋ. ਡਾ. ਪ੍ਰੇਮ ਸਿੰਘ, ਜਸਵਿੰਦਰ ਸਿੰਘ ਤੇੜਾ, ਆਰਤੀ ਸ਼ਰਮਾ, ਬਲਜੀਤ ਸਿੰਘ, ਮਿਲਖਾਨ ਸਿੰਘ, ਸਤਬੀਰ ਕੌਰ, ਡਾ. ਪ੍ਰੀਆ ਲਕਸ਼ਮੀ, ਜਸਪ੍ਰੀਤ ਸਿੰਘ, ਰਮਿੰਦਰ ਕੌਰ ਭੁੱਲਰ, ਸੁਮਨਦੀਪ ਕੌਰ, ਗੁਨੀਤ ਸਿੰਘ ਭੱਲਾ, ਜਗਰੂਪ ਕੌਰ, ਅਜੇਪਾਲ ਕੌਰ ਰੰਧਾਵਾ, ਨਬੀ ਕਾਂਸਰਾ, ਸੁਖਬੀਰ ਕੌਰ, ਸਿਮਰਨਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਆਦਿ ਸਟਾਫ਼ ਮੈਂਬਰਾਂ ਵਲੋਂ ਨਿਸ਼ਠਾ ਅਤੇ ਸਮਰਪਣ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ | ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੀ ਸਾਂਝੀ ਭਾਗੀਦਾਰੀ ਨਾਲ ਇਹ ਸਮਾਗਮ ਯਾਦਗਾਰ ਬਣ ਗਿਆ |