24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਆਨੰਦ ਕਾਲਜ ਜੇਠੂਵਾਲ 'ਚ ਨਾਰੀ ਸ਼ਕਤੀ ਵੰਦਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 17-04-2026
ਜੇਠੂਵਾਲ, 16 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ ਤੇ ਸਥਿਤ ਆਨੰਦ ਗਰੁੱਪ ਆਫ ਕਾਲਜ ਜੇਠੂਵਾਲ ਵਿਚ ਵਿਦਿਆਰਥੀਆਂ ਲਈ 'ਨਾਰੀ ਸ਼ਕਤੀ ਵੰਦਨ' ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਹਿਲਾ ਸਸ਼ਕਤੀਕਰਨ ਬਾਰੇ ਜਾਗਰੂਕ ਕਰਨਾ ਅਤੇ ਸਮਾਜ ਵਿਚ ਮਹਿਲਾਵਾਂ ਦੀ ਭੂਮਿਕਾ ਨੂੰ ਉਭਾਰਨਾ ਸੀ | ਇਸ ਸੈਮੀਨਾਰ 'ਚ ਮੁੱਖ ਮਹਿਮਾਨਾਂ ਵਜੋਂ ਮੋਨਾ ਜੈਸਵਾਲ, ਸ਼ਰੁਤੀ ਵਿਜ, ਜੀਤ ਕੌਰ, ਅਲਕਾ ਸ਼ਰਮਾ ਅਤੇ ਏਕਤਾ ਵੋਹਰਾ ਨੇ ਸ਼ਿਰਕਤ ਕੀਤੀ ਅਤੇ ਆਪਣੇ ਕੀਮਤੀ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਇਸ ਦੇ ਨਾਲ ਹੀ ਸੈਮੀਨਾਰ ਦੇ ਮੁੱਖ ਬੁਲਾਰੇ ਪਿ੍ੰਸੀਪਲ ਆਫ ਐਜੂਕੇਸ਼ਨ ਡਾ. ਕਵਲਬੀਰ ਕੌਰ ਅਤੇ ਵਾਈਸ ਪਿ੍ੰਸੀਪਲ ਆਫ ਨਰਸਿੰਗ ਰਮਨਜੀਤ ਕੌਰ ਸੋਹਲ ਰਹੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਾਰੀ ਸ਼ਕਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਹਿਲਾਵਾਂ ਵਿਚ ਅਸੀਮ ਸ਼ਕਤੀ ਹੁੰਦੀ ਹੈ ਅਤੇ ਉਹ ਹਰ ਖੇਤਰ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਹਿਲਾਵਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹਮੇਸ਼ਾ ਅੱਗੇ ਆਉਣ | ਇਸ ਸੈਮੀਨਾਰ ਦੌਰਾਨ ਮੋਨਾ ਜੈਸਵਾਲ ਨੇ ਕਿਹਾ ਕਿ ਨਾਰੀ ਸ਼ਕਤੀ ਸਮਾਜ ਦੀ ਰੀੜ ਦੀ ਹੱਡੀ ਹੈ ਅਤੇ ਮਹਿਲਾਵਾਂ ਦੇ ਬਿਨਾਂ ਸਮਾਜ ਦੀ ਤਰੱਕੀ ਸੰਭਵ ਨਹੀਂ | ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ, ਵਾਈਸ ਚੇਅਰਮੈਨ ਡਾ. ਜੇ. ਐੱਸ. ਢਿੱਲੋਂ, ਮੈਨੇਜਿੰਗ ਡਾਇਰੈਕਟਰ ਸੂਰੀਯਾ ਪ੍ਰਕਾਸ਼ ਆਨੰਦ, ਡਾਇਰੈਕਟਰ ਮਿਸ ਰੇਨੂ ਠਾਕੁਰ, ਪਿ੍ੰਸੀਪਲ ਡਾ. ਕਵਲਬੀਰ ਕੌਰ, ਰਚਨਾ ਕੁਮਾਰੀ, ਨਰਸਿੰਗ ਐਡਵਾਈਜ਼ਰ ਉਸ਼ਾ ਸਰੀਨ ਅਤੇ ਵਾਈਸ ਪਿ੍ੰਸੀਪਲ ਰਮਨਜੀਤ ਕੌਰ ਸੋਹਲ ਵਲੋਂ ਸੈਮੀਨਾਰ 'ਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪੁੱਜੀਆਂ ਸ਼ਖਸੀਅਤਾਂ 'ਚ ਸ਼ਵੇਤ ਮਲਿਕ, ਹਰਵਿੰਦਰ ਸਿੰਘ ਸੰਧੂ, ਪ੍ਰੋ. ਡਾ. ਮਨਵਿੰਦਰ, ਸਾਕਸ਼ੀ ਸ਼ਰਮਾ, ਪੂਨਮ, ਹਰਲੀਨ, ਸੀਮਾ, ਪੁਨਰ, ਰਮਨਦੀਪ ਕੌਰ, ਪਿ੍ਅੰਕਾ, ਸਰਨਦੀਪ ਕੌਰ, ਰਿਪਨਦੀਪ, ਨਿਧੀ, ਸਿਮਰਨਜੀਤ ਕੌਰ, ਪਰਮੀਤ, ਜਸਲੀਨ, ਭਵਿਆ, ਐਮਨ, ਸਿਮਰਨਜੀਤ, ਵੰਸ਼ਿਕਾ, ਆਬਿਦਾਹ, ਸਮਰੀਨ, ਮਨਪ੍ਰੀਤ, ਰੀਤੂ ਕਾਲੀਆ, ਹਰਪ੍ਰੀਤ ਕੌਰ, ਬਲਜੀਤ ਕੌਰ, ਸਰੁਚੀਪਾਲ, ਰਮਿੰਦਰਜੀਤ ਕੌਰ, ਜੋਤੀ ਬਾਲਾ, ਜਗਰੂਪ ਕੌਰ, ਸੋਨਲ ਮਹਾਜਨ, ਭੁਪਿੰਦਰ, ਚੰਨਜਜੀਤ ਅਤੇ ਸ਼ੈਲੀ ਸ਼ਰਮਾ ਸਮੇਤ ਹੋਰ ਸਟਾਫ਼ ਤੇ ਵਿਦਿਆਰਥਣਾ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਘ ਨੇ ਮਾਰੀਆਂ ਪੰਜਾਬ ਮੈਰਿਟ 'ਚ ਮੱਲਾਂ <br/> ਅਗਲੀ ਖ਼ਬਰ ਸਰਹੱਦੀ ਪਿੰਡ ਡੱਲੇਕੇ ਤੋਂ ਕਰੋੜਾਂ ਦੀ ਹੈਰੋਇਨ ਤੇ ਡਰੋਨ ਬਰਾਮਦ <br/>
Ad Position 24