ਚੌਕ ਮਹਿਤਾ, 16 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ. ਸੈ. ਸਕੂਲ ਚੂੰਘ ਦੇ ਵਿਦਿਆਰਥੀਆਂ ਨੇ ਪੰਜਾਬ ਮੈਰਿਟ ਵਿਚ ਮੱਲਾਂ ਮਾਰ ਕੇ ਇਲਾਕੇ ਦਾ ਮਾਣ ਵਧਾਇਆ ਹੈ | ਸਕੂਲ ਦਾ 8ਵੀਂ ਦਾ ਨਤੀਜਾ 100% ਰਿਹਾ | ਸਾਰੇ ਹੀ ਵਿਦਿਆਰਥੀ ਬਹੁਤ ਹੀ ਵਧੀਆ ਨੰਬਰਾਂ ਨਾਲ ਪਾਸ ਹੋਏ | ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਪੰਜਾਬ ਮੈਰਿਟ ਵਿਚ ਆਪਣਾ ਸਥਾਨ ਬਣਾ ਕੇ ਸਾਰੇ ਹੀ ਪੰਜਾਬ ਵਿਚ ਆਪਣਾ, ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ | ਗੁਰਪ੍ਰੀਤ ਕੌਰ ਨੇ 98.11% ਨੰਬਰ ਲੈ ਕੇ ਪੰਜਾਬ ਵਿਚ 11ਵਾਂ ਰੈਂਕ ਹਾਸਿਲ ਕੀਤਾ ਹੈ | ਇਸ ਤੋਂ ਇਲਾਵਾ ਜਸ਼ਨਪ੍ਰੀਤ ਕੌਰ 96.33%, ਬਲਰਾਜ ਸਿੰਘ 96.33%, ਮਹਿਕਦੀਪ ਕੌਰ 96.16%, ਅਗਮਪ੍ਰੀਤ ਕੌਰ 95.50%, ਗੁਰਲੀਨ ਕੌਰ 94.16%, ਅਨੁਪ੍ਰੀਤ ਕੌਰ 92.16%, ਸਨੇਹਪ੍ਰੀਤ ਕੌਰ 91.05% ਨੰਬਰ ਪ੍ਰਾਪਤ ਕੀਤੇ | ਇਸ ਤੋਂ ਇਲਾਵਾ 8 ਵਿਦਿਆਰਥੀਆਂ ਨੇ 90% ਤੋਂ ਜ਼ਿਆਦਾ ਅਤੇ 28 ਵਿਦਿਆਰਥੀਆਂ ਨੇ 80% ਤੋਂ ਜ਼ਿਆਦਾ ਨੰਬਰ ਪ੍ਰਾਪਤ ਕਿਤੇ | ਇਸ ਮੌਕੇ ਸਕੂਲ ਦੇ ਚੇਅਰਮੈਨ ਰਘਬੀਰ ਸਿੰਘ ਸੋਹਲ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵਧ ਚੜ੍ਹ ਕੇ ਮਿਹਨਤ ਕਰਨ ਲਈ ਪ੍ਰੇਰਿਆ | ਡਾਇਰੈਕਟਰ ਤੇਜਬੀਰ ਸਿੰਘ ਸੋਹਲ ਅਤੇ ਪਿ੍ੰਸੀਪਲ ਮੰਤੇਸ਼ ਕੁਮਾਰ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਜਸਪ੍ਰੀਤ ਕੌਰ ਸੋਹਲ, ਮਨਪ੍ਰੀਤ ਕੌਰ ਛੀਨਾ, ਹਰਪ੍ਰੀਤ ਕੌਰ, ਵਿਦਿਆਰਥੀ ਅਤੇ ਓਹਨਾ ਦੇ ਮਾਤਾ ਪਿਤਾ ਮੌਜੂਦ ਸਨ |