13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਗਵੰਤ ਮਾਨ ਦੀਆਂ ਕਿੱਕਲੀਆਂ ਦਾ ਜਵਾਬ ਸੂਬੇ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਸਰਕਾਰ ਬਣਾ ਕੇ ਦੇਣਗੇ : ਮਜੀਠੀਆ <br/>

Ad Position 21
repet_subhas-goyals [Copy P29]
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਗੱਲਬਾਤ ਦੌਰਾਨ ਨਾਲ ਸਰਪੰਚ ਗੁਰਭੇਜ ਸਿੰਘ ਸੋਨਾ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ | ਅਜੀਤ : ਤਸਵੀਰ <br/> 19-04-2026
ਜੇਠੂਵਾਲ, 18 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)¸ਮੌਜੂਦਾ ਪੰਜਾਬ ਵਿਚਲੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਦੀ ਸਰਕਾਰ ਪੰਜਾਬ 'ਚ ਮੁੜ ਸੱਤਾ ਹਾਸਲ ਕਰਨ ਦੇ ਜਿਹੜੇ ਸੁਪਨੇ ਵੇਖ ਰਹੀ ਹੈ, ਪਰ ਸੂਬੇ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੀ ਸਰਕਾਰ ਦੇ ਰਾਜ ਅੰਦਰ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਤੇ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਨੂੰ ਭਰਮਾਉਣ ਵਾਲੇ ਜੋ ਕਿੱਕਲੀਆਂ ਤੇ ਚੁਟਕਲੇ ਸੁਣਾ ਕੇ ਆਪਣਾ ਡੰਗ ਟਪਾ ਰਿਹਾ ਹੈ | ਪਰ ਇਸ ਵਾਰ ਲੋਕ ਭਗਵੰਤ ਮਾਨ ਦੀਆਂ ਕਿੱਕਲੀਆਂ ਦਾ ਜਵਾਬ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਸਰਕਾਰ ਬਣਾ ਕੇ ਦੇਣਗੇ | ਉਕਤ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੱਲਬਾਤ ਦੌਰਾਨ ਕੀਤਾ | ਸ: ਮਜੀਠੀਆ ਨੇ ਕਿਹਾ ਕਿ ਸੂਬੇ ਦੇ ਲੋਕ ਤਾਂ 'ਆਪ' ਸਰਕਾਰ ਨੂੰ ਇਕ ਵਾਰ ਮੌਕਾ ਦੇ ਕੇ ਹੀ ਬਹੁਤ ਪਛਤਾ ਰਹੇ ਹਨ ਕਿ ਉਹ ਕਿਹੜਾ ਸਮਾਂ ਸੀ ਜਦੋਂ ਉਹ ਬਦਲਾਅ ਦੇ ਝਾਂਸੇ 'ਚ ਫਸ ਕੇ 'ਆਪ' ਨੂੰ ਵੋਟਾਂ ਪਾ ਬੈਠੇ ਹਨ ਪਰ ਇਸ ਵਾਰ ਸੂਬੇ ਦੇ ਲੋਕ ਕਦੇ ਵੀ ਮੁੜ ਇਹ ਗਲਤੀ ਨਹੀਂ ਦੁਹਰਾਉਣਗੇ | ਉਨ੍ਹਾਂ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਤਗੜੇ ਹੋ ਜਾਣ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਵੱਡੀ ਲੀਡ ਨਾਲ ਜਿਤਾਉਣ | ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਰਪੰਚ ਗੁਰਭੇਜ ਸਿੰਘ ਸੋਨਾ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਮੈਨੇਜਰ ਜਗਰੂਪ ਸਿੰਘ ਗਿੱਲ, ਮੱਖਣ ਸਿੰਘ ਹਰੀਆ, ਮਨਪ੍ਰੀਤ ਸਿੰਘ ਉਪਲ, ਨੰਬਰਦਾਰ ਸੁਖਜੀਤ ਸਿੰਘ ਲੁੱਧੜ, ਪ੍ਰਧਾਨ ਹਰਦਿਆਲ ਸਿੰਘ ਭੱਟੀ, ਡਾ. ਦੀਦਾਰ ਸਿੰਘ ਲੁੱਧੜ, ਸਰਪੰਚ

Ad Position 22
No active advertisement
ਪਿਛਲੀ ਖ਼ਬਰ ਸਵੱਛ ਭਾਰਤ ਅਭਿਆਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸਰਹੱਦੀ ਕਸਬਾ ਅਟਾਰੀ 'ਚ ਸ਼ਰਾਬ ਠੇਕਾ ਅਤੇ ਅਹਾਤੇ ਦਾ ਵਿਰੋਧ, ਅਟਾਰੀ-ਵਾਹਗਾ ਹਾਈਵੇਅ ਜਾਮ <br/>
Ad Position 24