13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਵੱਛ ਭਾਰਤ ਅਭਿਆਨ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਅਜਨਾਲਾ, 18 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਪੰਚਾਇਤ ਅਜਨਾਲਾ ਦੇ ਕਾਰਜ ਸਾਧਕ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਖੇ ਪਿ੍ੰਸੀਪਲ ਇੰਦਰਜੀਤ ਸਿੰਘ ਦੇ ਸਹਿਯੋਗ ਨਾਲ ਸਵੱਛ ਭਾਰਤ ਅਭਿਆਨ ਸਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਏ.ਡੀ.ਸੀ ਦਫ਼ਤਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੈਡਮ ਸ਼ਿਵਾਨੀ ਕਨਵਰ ਵੱਲੋਂ ਵਿਦਿਆਰਥੀਆਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਬੱਚਿਆਂ ਨੂੰ ਇਹ ਵੀ ਸਮਝਾਇਆ ਕਿ ਕੂੜੇ ਦੀ ਸਹੀ ਸੰਭਾਲ ਨਾਲ ਅਸੀਂ ਕਿਵੇਂ ਖਾਦ ਤਿਆਰ ਕਰ ਸਕਦੇ ਹਾਂ, ਜੋ ਕਿ ਵਾਤਾਵਰਨ ਲਈ ਲਾਭਕਾਰੀ ਹੈ | ਕੈਂਪ ਦੌਰਾਨ ਬੱਚਿਆਂ ਨਾਲ ਸਵੱਛ ਭਾਰਤ ਸਬੰਧੀ ਸਵਾਲ ਜਵਾਬ ਵੀ ਕੀਤੇ ਅਤੇ ਗਏ, ਜਿਨ੍ਹਾਂ ਵਿਦਿਆਰਥੀਆਂ ਨੇ ਸਹੀ ਜਵਾਬ ਦਿੱਤੇ, ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਪਰਡੈਂਟ ਦਵਿੰਦਰ ਠਾਕੁਰ, ਸੈਨੇਟਰੀ ਇੰਚਾਰਜ ਪ੍ਰਦੀਪ ਤ੍ਰੇਹਨ, ਮੈਡਮ ਰੁਪਿੰਦਰ ਕੌਰ, ਮੋਟੀਵੇਟਰ ਪੂਜਾ ਅਤੇ ਹਰਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਭਗਵੰਤ ਮਾਨ ਦੀਆਂ ਕਿੱਕਲੀਆਂ ਦਾ ਜਵਾਬ ਸੂਬੇ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਸਰਕਾਰ ਬਣਾ ਕੇ ਦੇਣਗੇ :...
Ad Position 24