04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਧੰਨ ਧੰਨ ਬਾਬਾ ਬੀਰ ਸਿੰਘ ਪਬਲਿਕ ਸਕੂਲ ਮੱਤੇਵਾਲ ਦਾ ਪੰਜਵੀਂ ਤੇ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 24-04-2026
ਮੱਤੇਵਾਲ, 23 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੇ ਦਿਨ ਐਲਾਨੇ ਗਏ ਆਪਣੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਸਥਾਨਕ ਕਸਬਾ ਮੱਤੇਵਾਲ ਦੇ ਵਿਦਿਅਕ ਅਦਾਰੇ ਧੰਨ ਧੰਨ ਬਾਬਾ ਬੀਰ ਸਿੰਘ ਪਬਲਿਕ ਸਕੂਲ ਦੇ ਬੱਚਿਆਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਜਤਿੰਦਰ ਸਿੰਘ ਸਿਆਲਕਾ ਅਤੇ ਵਾਈਸ ਪਿ੍ੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਸਕੂਲ ਵਿਚ ਪੰਜਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਸ਼ਰਨਬੀਰ ਸਿੰਘ ਅਤੇ ਪ੍ਰਭਜੋਤ ਕੌਰ ਲਖਪ੍ਰੀਤ ਸਿੰਘ ਖੁਸ਼ਪ੍ਰੀਤ ਸਿੰਘ ਅਤੇ ਜਸਮੀਤ ਕੌਰ ਨੇ ਕ੍ਰਮਵਾਰ 95 ਅਤੇ 92 ਅਤੇ 91 ਫੀਸਦੀ ਨੰਬਰ ਪ੍ਰਾਪਤ ਕੀਤੇ ਅਤੇ ਅੱਠਵੀਂ ਜਮਾਤ ਵਿਚ ਰਾਜਨਦੀਪ ਕੌਰ ਨੇ 92. 66 ਅੰਕ ਲੈ ਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਦਿਕਸ਼ਿਤਾ ਨੇ 89.33 ਅਤੇ ਏਕਮਜੀਤ ਸਿੰਘ ਨੇ 89.5 ਫੀਸਦੀ ਅੰਕ ਲੈ ਕੇ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਬੱਚਿਆਂ ਨੂੰ ਹੌਸਲਾ ਫਜਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਲਈ ਉਤਸਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਈ.ਟੀ.ਓ. ਨੇ ਡੇਹਰੀਵਾਲ 'ਚ ਜ਼ਮੀਨਦੋਜ ਨਾਲੀਆਂ ਦੇ ਸਿੰਜਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਫ਼ਤਹਿ ਅਕੈਡਮੀ 'ਚ ਚਾਰ ਖੇਡਾਂ ਲਈ ਚੋਣ ਟ੍ਰਾਇਲਜ਼ ਸ਼ੁਰੂ ਫੁੱਟਬਾਲ, ਹਾਕੀ, ਸ਼ੂਟਿੰਗ ਅਤੇ ਗਤਕਾ ਲਈ ਨਵੇਂ ਸੈਸ਼ਨ 2026...
Ad Position 24