04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਈ.ਟੀ.ਓ. ਨੇ ਡੇਹਰੀਵਾਲ 'ਚ ਜ਼ਮੀਨਦੋਜ ਨਾਲੀਆਂ ਦੇ ਸਿੰਜਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ <br/>

Ad Position 21
No active advertisement
ਅਜੀਤ ਡੈਸਕ 24-04-2026
ਤਰਸਿਕਾ, 23 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਲੋਕ ਨਿਰਮਾਣ ਵਿਭਾਗ (ਭ: ਤੇ ਮ:) ਮੰਤਰੀ ਹਰਭਜਨ ਸਿੰਘ ਈ.ਡੀ.ਓ. ਵਲੋਂ ਹਲਕਾ ਜੰਡਿਆਲਾ ਵਿਖੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਹੋਇਆਂ ਪਿੰਡ ਡੇਰੀਵਾਲ ਵਿਖੇ ਮੋਘਾ ਨੰ: 83341/ਐਲ ਤੋ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵਲੋਂ ਨਵੇਂ ਉਸਾਰੇ ਜਾਣ ਵਾਲੇ ਸਾਂਝੇ ਜ਼ਮੀਨ ਦੋਜ ਨਾਲੀਆਂ ਦੇ ਸਿੰਜਾਈ ਪ੍ਰਾਜੈਕਟ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ | ਕੈਬਨਿਟ ਮੰਤਰੀ ਈਟੀਓ ਵਲੋਂ ਪਿੰਡ ਡੇਰੀਵਾਲ ਦੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਹਿਰੀ ਪਾਣੀ ਨੂੰ ਜ਼ਿਮੀਦਾਰਾਂ ਦੇ ਖੇਤਾਂ ਵਿਚ ਟੇਲਾਂ ਤੱਕ ਪਹੁੰਚਾਉਣ ਦੀ ਸਕੀਮ ਤਹਿਤ ਇਸ ਸਾਂਝਾ ਜ਼ਮੀਨ ਦੋਜ਼ ਨਾਲੀਆਂ ਦੇ ਸਿੰਚਾਈ ਪ੍ਰਾਜੈਕਟ ਦੇ ਲੱਗਣ ਨਾਲ ਮੋਘਾ ਨੰਬਰ 83341/ ਐਲ ਤੋਂ ਜ਼ਿਮੀਦਾਰਾਂ ਦੇ ਖੇਤਾਂ ਵਿਚ 100 ਫੀਸਦੀ ਉਪਦਾਨ ਤਹਿਤ 58.98 ਲੱਖ ਦੀ ਲਾਗਤ ਨਾਲ 4828 ਮੀਟਰ ਪਾਇਪ ਲਾਇਨ ਪਾਈ ਜਾਵੇਗੀ ਜਿਸ ਨਾਲ 47 ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚੇਗਾ | ਇਸ ਪ੍ਰਾਜੈਕਟ ਨਾਲ 125.60 ਹੇਠ ਰਕਬੇ ਨੂੰ ਨਹਿਰੀ ਪਾਣੀ ਸਿੰਚਾਈ ਲਈ ਮੁਹੱਇਆ ਹੋਵੇਗਾ, ਜਿਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਉੱਥੇ ਫਸਲਾਂ ਦੇ ਝਾੜ ਵਿਚ ਵੀ ਵਾਧਾ ਹੋਵੇਗਾ ਅਤੇ ਕਿਸਾਨਾਂ ਦੀ ਖਾਲਾਂ ਦੀ ਸਫਾਈ ਅਤੇ ਸਾਂਭ-ਸੰਭਾਲ ਦੀ ਲੇਬਰ ਦਾ ਵੀ ਬਚਾਅ ਹੋਵੇਗਾ | ਇਸ ਮੌਕੇ ਅਮਰੀਕ ਸਿੰਘ ਸੋਢੀ ਚੇਅਰਮੈਨ ਬਲਾਕ ਸੰਮਤੀ, ਪਰਮਿੰਦਰ ਸਿੰਘ ਸਰਪੰਚ, ਡੇਹਰੀਵਾਲ ਅਤੇ ਸਮੂਹ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਪ੍ਰੋਜੈਕਟ ਦਾ ਲੋਕ ਅਰਪਣ ਕਰਨ ਤੇ ਧੰਨਵਾਦ ਕੀਤਾ | ਇਸ ਮੌਕੇ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਦੇ ਮੰਡਲ ਭੂਮੀ ਰੱਖਿਆ ਅਫਸਰ ਅੰਮਿ੍ਤਸਰ ਮੌਜੂਦ ਸਨ ਜਿਨ੍ਹਾਂ ਵਿਚ ਹਰਪ੍ਰੀਤ ਸਿੰਘ ਬਾਠ ਉਪ ਮੰਡਲ ਭੂਮੀ ਰੱਖਿਆ ਅਫਸਰ ਅੰਮਿ੍ਤਸਰ, ਰਾਹੁਲਦੀਪ ਸਿੰਘ ਭੂਮੀ ਰੱਖਿਆ ਅਫਸਰ, ਲਖਬੀਰ ਸਿੰਘ, ਖੇਤੀਬਾੜੀ ਅਫ਼ਸਰ ਤੇਜਬੀਰ ਸਿੰਘ, ਗੁਰਦੇਵ ਸਿੰਘ, ਸਰਪੰਚ ਪਰਮਿੰਦਰ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਤਜਿੰਦਰ ਸਿੰਘ, ਲਖਵਿੰਦਰ ਸਿੰਘ, ਸੂਬਾ ਸਿੰਘ, ਗੁਰਮੁਖ ਸਿੰਘ ਆੜ੍ਹਤੀ, ਹਰਜੀਤ ਸਿੰਘ, ਸਵਿੰਦਰ ਸਿੰਘ, ਮੰਗਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ 'ਚ ਹਿੰਦੁਸਤਾਨ ਸਕਾਊਟ ਐਂਡ ਗਾਈਡਜ਼ ਸੰਬੰਧੀ ਕੈਂਪ ਲਗਾਇਆ <br/> ਅਗਲੀ ਖ਼ਬਰ ਧੰਨ ਧੰਨ ਬਾਬਾ ਬੀਰ ਸਿੰਘ ਪਬਲਿਕ ਸਕੂਲ ਮੱਤੇਵਾਲ ਦਾ ਪੰਜਵੀਂ ਤੇ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ
Ad Position 24