ਬਿਆਸ, 23 ਅਪ੍ਰੈਲ (ਨਰਿੰਦਰ ਸਿੰਘ)-ਬਿਆਸ ਤੋਂ ਜਾਣਕਾਰੀ ਸਾਂਝੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਦੀਪ ਸਿੰਘ ਵਿਰਦੀ ਸਟੇਟ ਸੈਕਟਰੀ ਪੰਜਾਬ ਬੀ.ਸੀ. ਵਿੰਗ ਨੇ ਦਸਿਆ ਕਿ ਅੰਮਿ੍ਤਸਰ ਜ਼ਿਲ੍ਹੇ ਦੀ ਬੀ.ਸੀ. ਵਿੰਗ ਦੀ ਮੀਟਿੰਗ ਉਨ੍ਹਾਂ ਦੇ ਅਤੇ ਜਨਰਲ ਸਕੱਤਰ ਪੰਜਾਬ ਵਰਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦਾ ਪ੍ਰਬੰਧ ਅੰਮਿ੍ਤਸਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹਰੀਸ਼ ਬੱਬਰ ਨੇ ਕੀਤਾ | ਬਚਤ ਭਵਨ ਅੰਮਿ੍ਤਸਰ ਵਿਖੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਅਤੇ ਮੌਕੇ ਤੇ ਕੁਝ ਮੁਸ਼ਕਲਾਂ ਦਾ ਨਿਪਟਾਰਾ ਵੀ ਕਰ ਦਿੱਤਾ ਗਿਆ | ਮੀਟਿੰਗ ਵਿਚ ਸਾਰੇ ਜ਼ਿਲ੍ਹਾ ਪ੍ਰਧਾਨ, ਕਸਬਿਆਂ ਦੇ ਪ੍ਰਧਾਨ ਅਤੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਸਬੰਧੀ ਜਾਣੂ ਕਰਵਾਇਆ ਗਿਆ | ਮੀਟਿੰਗ ਵਿਚ ਅੰਮਿ੍ਤਸਰ ਸ਼ਹਿਰ ਦੇ ਪੰਜ ਹਲਕਿਆਂ ਦੇ ਬੀ.ਸੀ. ਵਿੰਗ ਦੇ ਕੋਆਰਡੀਨੇਟਰ ਵੀ ਹਾਜ਼ਰ ਹੋਏ | ਸੈਂਟਰਲ ਹਲਕੇ ਤੋਂ ਹਰਦੀਪ ਸਿੰਘ ਥਿੰਦ, ਇਸਟ ਤੋਂ ਮਨਦੀਪ ਸਿੰਘ ਜੱਜ, ਨੋਰਥ ਤੋਂ ਵਿਜੇ ਸੁਲਤਾਨਾ ਫਤਿਹ ਸਿੰਘ, ਸਾਊਥ ਤੋਂ ਮਨਜੀਤ ਸਿੰਘ ਲੁਥਰਾ, ਵੈਸਟ ਤੋਂ ਕਰਨਜੋਤ ਸਿੰਘ ਅਤੇ ਸਾਰੇ ਹਲਕਿਆਂ ਤੋਂ ਬਲਾਕ ਪ੍ਰਧਾਨ ਹਾਜਰ ਹੋਏ | ਵਿਰਦੀ ਨੇ ਗੱਲਬਾਤ ਰਾਹੀਂ ਜਿਕਰ ਕੀਤਾ ਕਿ ਜਲਦ ਹੀ ਨਵੇਂ ਵਾਰਡ ਪ੍ਰਧਾਨ ਅਤੇ ਵਾਰਡ ਕਮੇਟੀਆਂ ਗਠਿਤ ਕਰਕੇ ਬੀ.ਸੀ. ਵਿੰਗ ਨੂੰ ਹੋਰ ਵੀ ਜ਼ਿਆਦਾ ਮਜਬੂਤ ਬਣਾਇਆ ਜਾਵੇਗਾ |