04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਨਵੇਂ ਤਹਿਸੀਲਦਾਰ ਰਣਜੀਤ ਸਿੰਘ ਨੇ ਬਾਬਾ ਬਕਾਲਾ ਸਾਹਿਬ ਵਿਖੇ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 24-04-2026
ਬਾਬਾ ਬਕਾਲਾ ਸਾਹਿਬ, 23 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਨਵੇਂ ਤਹਿਸੀਲਦਾਰ ਰਣਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ, ਪਹਿਲਾਂ ਉਹ ਤਰਸਿੱਕਾ ਵਿਖੇ ਬਤੌਰ ਨਾਇਬ ਤਹਿਸੀਲਦਾਰ ਸੇਵਾਵਾਂ ਨਿਭਾ ਰਹੇ ਸਨ | ਪਹਿਲੇ ਤਹਿਸੀਲਦਾਰ ਮੈਡਮ ਰੌਬਿਨਜੀਤ ਕੌਰ ਦੇ ਪਦ-ਉੱਨਤ ਹੋ ਕੇ ਐੱਸ.ਡੀ.ਐੱਮ. ਬਣਨ ਉਪਰੰਤ ਇਹ ਅਹੁਦਾ ਖਾਲੀ ਹੋ ਗਿਆ ਸੀ | ਅੱਜ ਨਵੇਂ ਤਹਿਸੀਲਦਾਰ ਰਣਜੀਤ ਸਿੰਘ ਦੇੇ ਅਹੁਦਾ ਸੰਭਾਲਣ ਮੌਕੇ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਪ੍ਰਧਾਨ ਅੰਗਰੇਜ਼ ਸਿੰਘ ਦੇਵੀਦਾਸਪੁਰ ਦੀ ਅਗਵਾਈ ਹੇਠ ਪਟਵਾਰੀਆਂ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਬੁੱਕੇ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਤਹਿਸੀਲ ਪ੍ਰਧਾਨ ਅੰਗਰੇਜ਼ ਸਿੰਘ ਦੇਵੀਦਾਸਪੁਰ, ਜਰਨਲ ਸਕੱਤਰ ਗੁਰਦੇਵ ਸਿੰਘ ਬੁੱਟਰ, ਰੀਡਰ ਰਣਧੀਰ ਸਿੰਘ, ਆਰ.ਸੀ. ਜਗਰੂਪ ਸਿੰਘ, ਸੁਖਚੈਨ ਸਿੰਘ, ਜਸਕੀਰਤ ਸਿੰਘ, ਸਬਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਨੋਬਲ ਭਾਟੀਆ ਨੇ ਮੁਢਲਾ ਸਿਹਤ ਕੇਂਦਰ ਰਮਦਾਸ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਬੱਚਤ ਭਵਨ ਅੰਮਿ੍ਤਸਰ ਵਿਖੇ ਹੋਈ ਬੀ.ਸੀ. ਵਿੰਗ ਦੀ ਮੀਟਿੰਗ-ਸੰਦੀਪ ਸਿੰਘ ਵਿਰਦੀ <br/>
Ad Position 24