04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਡਾ. ਨੋਬਲ ਭਾਟੀਆ ਨੇ ਮੁਢਲਾ ਸਿਹਤ ਕੇਂਦਰ ਰਮਦਾਸ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੰਭਾਲਿਆ ਅਹੁਦਾ

Ad Position 21
No active advertisement
ਅਜੀਤ ਡੈਸਕ 24-04-2026
ਗੱਗੋਮਾਹਲ/ਰਮਦਾਸ, 23 ਅਪ੍ਰੈਲ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਮੁੱਢਲਾ ਸਿਹਤ ਕੇਂਦਰ ਰਮਦਾਸ ਦੇ ਐੱਸ. ਐੱਮ. ਓ. ਵਜੋਂ ਡਾ. ਨੋਬਲ ਭਾਟੀਆ ਨੇ ਅਹੁਦਾ ਸੰਭਾਲਿਆ | ਅਹੁਦਾ ਸੰਭਾਲਣ ਸਮੇਂ ਹਸਪਤਾਲ ਦੇ ਸਮੂਹ ਸਟਾਫ ਵਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ | ਇਸ ਸਮੇਂ ਡਾ. ਨੋਬਲ ਭਾਟੀਆ ਨੇ ਸਮੂਹ ਸਟਾਫ ਨੂੰ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਕੇਂਦਰ ਰਮਦਾਸ ਵਿਖੇ ਆਉਣ ਵਾਲੇ ਸਾਰੇ ਮਰੀਜ਼ਾਂ ਦਾ ਤਸੱਲੀਬਖ਼ਸ਼ ਇਲਾਜ ਸਾਡੀ ਜ਼ਿੰਮੇਵਾਰੀ ਹੈ, ਮਰੀਜ਼ਾਂ ਨਾਲ ਕਦੀ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ, ਮਰੀਜ਼ਾਂ ਨੂੰ ਕੋਈ ਵੀ ਦਵਾਈ ਬਾਹਰੋਂ ਲਿਖ ਕੇ ਨਾ ਦਿੱਤੀ ਜਾਵੇ ਕਿਉਂਕਿ ਹਸਪਤਾਲ ਅੰਦਰ ਸਾਰੀਆਂ ਦਵਾਈਆਂ ਮੌਜੂਦ ਹਨ | ਉਨ੍ਹਾਂ ਸਫਾਈ ਸੇਵਕਾਂ ਨੂੰ ਵੀ ਕਿਹਾ ਕਿ ਉਹ ਹਸਪਤਾਲ ਦੀ ਸਾਫ ਸਫਾਈ 'ਚ ਕੋਈ ਕਮੀ ਨਾ ਰਹਿਣ ਦੇਣ | ਉਨ੍ਹਾਂ ਹਸਪਤਾਲ ਦੇ ਸਮੂਹ ਸਟਾਫ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੀ ਡਿਊਟੀ 'ਤੇ ਹਾਜ਼ਰ ਤੇ ਕਿਸੇ ਵੀ ਕੰਮ ਵਿਚ ਕੁਤਾਹੀ ਨਾ ਵਰਤੀ ਜਾਵੇ | ਇਸ ਮੌਕੇ ਇੰਜੀ: ਅਨੀਸ਼ਦੀਪ ਸਿੰਘ ਐਕਸੀਅਨ ਅਜਨਾਲਾ, ਡਾ. ਸੌਰਭ, ਜਗਦੀਪ ਸਿੰਘ ਬੀ.ਈ.ਈ, ਇੰਸ: ਹਰਦੀਪ ਸਿੰਘ, ਡਾ. ਬਲਜੀਤ ਸਿੰਘ, ਬਲਵਿੰਦਰ ਸਿੰਘ ਐੱਸ.ਆਈ., ਮੇਜਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਜਤਿੰਦਰਪਾਲ ਸਿੰਘ ਨੇ ਡਾਕ ਘਰ ਤਰਸਿੱਕਾ ਦੇ ਪੋਸਟ ਮਾਸਟਰ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਨਵੇਂ ਤਹਿਸੀਲਦਾਰ ਰਣਜੀਤ ਸਿੰਘ ਨੇ ਬਾਬਾ ਬਕਾਲਾ ਸਾਹਿਬ ਵਿਖੇ ਅਹੁਦਾ ਸੰਭਾਲਿਆ <br/>
Ad Position 24