ਤਰਸਿੱਕਾ, 23 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਜਤਿੰਦਰਪਾਲ ਸਿੰਘ ਨੇ ਡਾਕ ਘਰ ਤਰਸਿੱਕਾ ਦੇ ਪੋਸਟ ਮਾਸਟਰ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਡਾਕ ਘਰ ਤਰਸਿੱਕਾ ਤੋਂ ਲੋਕਾਂ ਨੂੰ ਵਧੀਆ ਤੇ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ | ਉਨ੍ਹਾਂ ਨੇ ਖਪਤਕਾਰਾਂ ਨੂੰ ਸਭ ਤੋਂ ਵੱਧ ਵਿਆਜ ਵਾਲੀਆਂ ਡਾਕ ਵਿਭਾਗ ਦੀਆਂ ਸ਼ਾਨਦਾਰ ਬੱਚਤ ਸਕੀਮਾਂ 'ਚ ਵੱਧ ਤੋਂ ਵੱਧ ਪੈਸੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ | ਉਨ੍ਹਾਂ ਨੂੰ ਡਾਕ ਘਰ ਤਰਸਿੱਕਾ ਦੇ ਸਮੂਹ ਸਟਾਫ ਮੈਂਬਰਾਂ ਨੇ ਜੀ ਆਇਆਂ ਆਖਦਿਆਂ ਮੁਬਾਰਕਾਂ ਦਿੱਤੀਆਂ | ਜਿਨ੍ਹਾਂ 'ਚ ਜਤਿੰਦਰ ਸਿੰਘ ਪੀ. ਏ., ਰਾਜਿੰਦਰ ਕੌਰ, ਸੁਖਦੇਵ ਸਿੰਘ ਤੰਨੇਲ, ਮਨਜੀਤ ਸਿੰਘ ਡੇਹਰੀਵਾਲਾ, ਮੰਗਲ ਸਿੰਘ ਭੱਟੀਕੇ, ਤਰਸੀਮ ਸਿੰਘ ਕੋਟ ਖਹਿਰਾ, ਮੂਲ ਚੰਦ ਅਕਾਲਗੜ੍ਹ ਢਪਈਆਂ, ਅਰਸ਼ਪ੍ਰੀਤ ਕੌਰ ਮਤੇਵਾਲ, ਸੁਖਵਿੰਦਰ ਕੌਰ ਜੈਂਤੀਪੁਰ, ਮਨਜਿੰਦਰ ਕੌਰ ਬੋਪਾਰਾਏ, ਹਰਜੀਤ ਸਿੰਘ ਤੰਨੇਲ ਤੇ ਭਜਨ ਕੌਰ ਜੋਧਾਨਗਰੀ ਆਦਿ ਸ਼ਾਮਲ ਹਨ | ਇਸ ਮੌਕੇ ਡਾਕ ਘਰ ਤਰਸਿੱਕਾ ਦੇ ਸਮੂਹ ਸਟਾਫ ਮੈਂਬਰਾਂ ਵਲੋਂ ਸ਼ਾਨਦਾਰ ਪਾਰਟੀ ਵੀ ਕੀਤੀ ਗਈ |