29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕਾਂਗਰਸ ਪਾਰਟੀ ਵਲੋਂ ਪੂਰੇ ਭਾਰਤ ਦੇ ਐੱਸ.ਸੀ. ਵਿਭਾਗ ਦੀ ਕਮੇਟੀ ਵਿਚ ਮੈਂਬਰ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 27-04-2026

ਬਾਬਾ ਬਕਾਲਾ ਸਾਹਿਬ, 26 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਕਾਂਗਰਸ ਪਾਰਟੀ ਨੇ ਪੂਰੇ ਭਾਰਤ ਦੀ ਐੱਸ.ਸੀ. ਵਿਭਾਗ ਦੀ ਕਮੇਟੀ ਵਿਚ ਮੈਂਬਰ ਨਿਯੁਕਤ ਕੀਤਾ ਹੈ, ਜਿਸ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਰਕਰਾਂ ਵਿਚ ਵੱਡੀ ਖੁਸ਼ੀ ਦੀ ਲਹਿਰ ਹੈ | ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਕਮੇਟੀ (ਐਸ.ਸੀ. ਵਿਭਾਗ) ਦੇ ਚੇਅਰਮੈਨ ਸ੍ਰੀ ਰਾਜਿੰਦਰਾ ਪਾਲ ਗੌਤਮ ਨੇ ਆਪਣੇ ਦਫਤਰ 24, ਅਜਬਰ ਰੋਡ, ਨਵੀਂ ਦਿੱਲੀ ਤੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਕੀਤੀ ਗਈ ਹੈ | ਇਸ ਨਿਯੁਕਤੀ ਦੀ ਜਿਉਂ ਹੀ ਖਬਰ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਪੁੱਜੀ ਤਾਂ ਵਰਕਰਾਂ ਨੇ ਵੱਡੀ ਖੁਸ਼ੀ ਮਨਾਈ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਇਸ ਨਿਯੁਕਤੀ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਹੋਰ ਵੀ ਮਜ਼ਬੂਤ ਹੋਈ ਹੈ ਅਤੇ ਇੱਥੋਂ 2027 ਦੀਆ ਚੋਣਾਂ ਵਿਚ ਸ: ਭਲਾਈਪੁਰ ਸ਼ਾਹੀਠਾਠ ਨਾਲ ਜਿੱਤ ਪ੍ਰਾਪਤ ਕਰਨਗੇ | ਸ: ਭਲਾਈਪੁਰ ਨੇ ਵੀ ਦਿੱਤੀ ਵੱਡੀ ਜ਼ਿੰਮੇਵਾਰੀ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ | ਅੱਜ ਬਾਬਾ ਬਕਾਲਾ ਸਾਹਿਬ ਵਿਖੇ ਭਲਾਈਪੁਰ ਦਾ ਮੂੰਹ ਮਿੱੱਠਾ ਕਰਵਾਉਣ ਵਾਲਿਆਂ ਵਿਚ ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਗੁਰਦਿਆਲ ਸਿੰਘ ਢਿੱਲੋਂ, ਜ: ਸਕੱਤਰ ਗੁਰਦਿਆਲ ਸਿੰਘ ਕੰਗ ਬੁਟਾਰੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਹਰਿੰਦਰ ਸਿੰਘ ਮੱਲ੍ਹਾ, ਦਲੇਰ ਸਿੰਘ ਸਰਲੀ ਪ੍ਰਧਾਨ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਸਰਪੰਚ ਹਰਪਾਲ ਸਿੰਘ ਜਲਾਲਾਬਾਦ, ਚੇਅਰਮੈਨ ਹਰਜਿੰਦਰ ਸਿੰਘ ਜਸਪਾਲ, ਜੈਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਚੈਂਚਲ ਸਿੰਘ ਭੁੱਲਰ, ਬਲਜਿੰਦਰ ਸਿੰਘ ਜਸਪਾਲ, ਸਰਪੰਚ ਗੁਰਬਿੰਦਰ ਸਿੰਘ ਸਾਬੀ ਕੋਟ ਮਹਿਤਾਬ, ਪ੍ਰਭ ਥੋਥੀਆਂ, ਨਿਰਮਲ ਸਿੰਘ ਪੱਡਾ, ਸਰਪੰਚ ਹੈਪੀ ਟੌਂਗ, ਸਰਪੰਚ ਦਲਬੀਰ ਸਿੰਘ ਸਠਿਆਲਾ, ਜਗਦੀਪ ਸਿੰਘ ਮਾਨ ਪੀ.ਏ., ਸਰਪੰਚ ਇੰਦਰਜੀਤ ਸਿੰਘ ਸੇਰੋਂ, ਬਲਜੀਤ ਕੌਰ ਬੁਤਾਲਾ ਅਤੇ ਹੋਰਨਾਂ ਦਾੇ ਨਾਂ ਵਰਨਣਯੋਗ ਹਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਜਗਰਾਉਂ ਦੇ ਸਫ਼ਾਈ ਕਰਮਚਾਰੀ ਦੂਜੇ ਦਿਨ ਵੀ ਹੜਤਾਲ 'ਤੇੇ ਅਗਲੀ ਖ਼ਬਰ ਮਜੀਠਾ ਦਾਣਾ ਮੰਡੀ 'ਚ ਲਿਫਟਿੰਗ ਦੀ ਦੇਰੀ ਕਾਰਨ ਹਜ਼ਾਰਾਂ ਟਨ ਕਣਕ ਪਈ ਖੁੱਲ੍ਹੇ ਅਸਮਾਨ ਹੇਠ <br/>
Ad Position 24