ਚੇਤਨਪੁਰਾ, 1 ਮਈ (ਮਹਾਂਬੀਰ ਸਿੰਘ ਗਿੱਲ)-ਐੱਸ. ਬੀ. ਐੱਸ. ਕਾਲਜ ਆਫ਼ ਨਰਸਿੰਗ ਸੋਹੀਆਂ ਕਲਾਂ, ਅੰਮਿ੍ਤਸਰ ਦੇ ਬੀ.ਐੱਸ.ਸੀ. ਨਰਸਿੰਗ 5ਵੇਂ ਸਮੈਸਟਰ ਦੇ ਵਿਦਿਆਰਥੀਆਂ ਵਲੋਂ 'ਰਾਸ਼ਟਰੀ ਟੀ. ਬੀ. ਕੰਟਰੋਲ ਪ੍ਰੋਗਰਾਮ' ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਇਹ ਪ੍ਰੋਗਰਾਮ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਨਾਮ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਟੀ.ਬੀ. ਦੀ ਬਿਮਾਰੀ, ਇਸ ਦੇ ਲੱਛਣ, ਬਚਾਅ ਅਤੇ ਮੁਫ਼ਤ ਇਲਾਜ ਬਾਰੇ ਜਾਣਕਾਰੀ ਦੇਣਾ ਸੀ | ਸਰਕਾਰੀ ਹਸਪਤਾਲਾਂ ਵਿਚ 'ਡਾਟਸ' ਵਿਧੀ ਰਾਹੀਂ 6 ਮਹੀਨੇ ਦਾ ਮੁਫ਼ਤ ਇਲਾਜ ਉਪਲਬਧ ਹੈ | ਖੰਘਦੇ/ਛਿੱਕਦੇ ਸਮੇਂ ਮੂੰਹ ਢੱਕੋ, ਹਵਾਦਾਰ ਘਰ ਰੱਖੋ, ਪੌਸ਼ਟਿਕ ਖੁਰਾਕ ਲਓ | ਟੀ. ਬੀ. ਮਰੀਜ਼ਾਂ ਨੂੰ ਇਲਾਜ ਦੌਰਾਨ ਪ੍ਰਤੀ ਮਹੀਨਾ ਸਹਾਇਤਾ ਮਿਲਦੀ ਹੈ | ਡਾ. ਸਤਨਾਮ ਸਿੰਘ ਨੇ ਕਿਹਾ ਕਿ 'ਭਾਰਤ ਸਰਕਾਰ ਦਾ ਟੀਚਾ 2026 ਤੱਕ ਟੀ.ਬੀ. ਮੁਕਤ ਭਾਰਤ ਬਣਾਉਣਾ ਹੈ | ਇਸ ਲਈ ਹਰ ਨਾਗਰਿਕ ਦਾ ਸਹਿਯੋਗ ਜ਼ਰੂਰੀ ਹੈ | ਐੱਸ.ਬੀ.ਐੱਸ. ਕਾਲਜ ਦੀ ਪਿ੍ੰਸੀਪਲ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਰਸਿੰਗ ਵਿਦਿਆਰਥੀ ਕਮਿਊਨਿਟੀ ਸਿਹਤ ਦੇ ਅਸਲ ਰਾਖੇ ਹਨ | ਪ੍ਰੋਗਰਾਮ ਦੇ ਅੰਤ ਵਿਚ ਲੋਕਾਂ ਦੇ ਸ਼ੱਕ ਦੂਰ ਕੀਤੇ ਗਏ ਅਤੇ ਟੀ. ਬੀ. ਸਬੰਧੀ ਪੈਂਫਲੈੱਟ ਵੀ ਵੰਡੇ ਗਏ | ਸੀ.ਐੱਚ.ਸੀ. ਮਾਜੀਠਾ ਦੇ ਸਮੂਹ ਸਟਾਫ਼ ਅਤੇ ਆਸ਼ਾ ਵਰਕਰਾਂ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ |