ਬਾਬਾ ਬਕਾਲਾ ਸਾਹਿਬ, 3 ਮਈ (ਪੱਤਰ ਪ੍ਰੇਰਕ)-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾ ਰਹੀ ਪੰਜਾਬ ਦੀ ਨਾਮਵਰ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਸਰਪ੍ਰਸਤ ਪਿ੍ੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਸਾ: ਬੀ.ਈ.ਈ.ਓ, ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਮੁਨੀਸ਼ ਕੁਮਾਰ ਰਿੰਕੂ (ਭੱਠੇ ਵਾਲੇ), ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਗਿਆਨੀ ਗਲਜ਼ਾਰ ਸਿੰਘ ਖੈੜਾ, ਜਨਰਲ ਸੱਕਤਰ ਅਵਤਾਰ ਸਿੰਘ ਗੋਇੰਦਵਾਲ, ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨ ਤਾਰਨ ਦੇ ਪ੍ਰਧਾਨ ਹਰਭਜਨ ਸਿੰਘ ਭੱਗਰੱਥ, ਪੰਜਾਬੀ ਸਾਹਿਤ ਸਭਾ ਕਰਤਾਰਪੁਰ ਦੇ ਪ੍ਰਧਾਨ ਲਾਲੀ ਕਰਤਾਰਪੁਰੀ, ਪੰਜਾਬ ਸਾਹਿਤਕ ਮੰਚ ਜਲੰਧਰ ਵਲੋਂ ਨਾਨਕ ਚੰਦ ਵਿਰਲੀ, ਸੁਖਦੇਵ ਸਿੰਘ ਗੰਡਵਾਂ ਅਤੇ ਡਾ: ਕੁਲਵੰਤ ਸਿੰਘ ਬਾਠ ਸਾਬਕਾ ਵੈਟਰਨਰੀ ਅਫ਼ਸਰ ਆਦਿ ਸੁਸ਼ੋਭਿਤ ਹੋਏ | ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ 14ਵਾਂ ਸਾਂਝਾ ਕਾਵਿ ਸੰਗ੍ਰਹਿ 'ਯਾਦਾਂ ਦਾ ਸਰਮਾਇਆ' ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਿਤ ਕੀਤਾ ਗਿਆ | ਇਸ ਮੌਕੇ ਹੋਏ ਕਵੀ ਦਰਬਾਰ ਵਿਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਜਤਿੰਦਰ ਕੌਰ ਭਿੰਡਰ, ਰਾਜਵਿੰਦਰ ਕੌਰ ਰਾਜ, ਮੈਡਮ ਅਨੂਪਮਾ, ਸੁਰਿੰਦਰ ਖਿਲਚੀਆਂ, ਸੁਖਵਿੰਦਰ ਕੌਰ, ਗੁਰਮੀਤ ਕੌਰ ਬੱਲ, ਹਰਵਿੰਦਰਜੀਤ ਕੌਰ ਬਾਠ, ਸਤਰਾਜ ਜਲਾਲਾਂਬਾਦੀ, ਨਵਦੀਪ ਸਿੰਘ ਬਦੇਸ਼ਾ, ਸਰਬਜੀਤ ਸਿੰਘ ਪੱਡਾ, ਮਾ. ਧਰਮ ਸਿੰਘ ਧਿਆਨਪੁਰ, ਡਾ. ਸਰਬਜੀਤ ਸਿੰਘ ਬਿੱਲਾ, ਜਗੀਰ ਸਿੰਘ ਸਫਰੀ, ਮਾ. ਬਲਬੀਰ ਸਿੰਘ ਬੀਰ, ਬਲਵਿੰਦਰ ਸਿੰਘ ਅਠੌਲਾ, ਮਲਕੀਅਤ ਸਿੰਘ, ਸੰਨਪ੍ਰੀਤ ਸਿੰਘ ਮਣੀ, ਅਜੀਤ ਸਿੰਘ ਸਠਿਆਲਵੀ, ਕਾਲੇ ਸ਼ਾਹ ਟਾਂਗਰਾ, ਬਲਦੇਵ ਸਿੰਘ ਭੱਟੀ, ਸ਼ਿੰਗਾਰਾ ਸਿੰਘ ਸਠਿਆਲਾ, ਅਜੈਬ ਸਿੰਘ ਬੋਦੇਵਾਲ ਆਦਿ ਨੇ ਕਾਵਿ ਰਚਾਨਾਵਾਂ ਰਾਹੀਂ ਚੰਗਾ