ਚੋਗਾਵਾਂ, 3 ਮਈ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਂਦੀਆਂ ਮੰਡੀਆਂ 'ਚ ਕਣਕ ਦੀ ਲਿਫਟਿੰਗ, ਟਰਾਂਸਪੋਰਟ ਸਿਸਟਮ ਦੇ ਪੁਖਤਾ ਦਾਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ | ਖੁੱਲ੍ਹੇ ਅਸਮਾਨ ਹੇਠ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ | ਜੋ ਸਰਕਾਰ ਦੇ ਮਾੜੇ ਪ੍ਰਬੰਧ ਦਿਖਾਈ ਦੇ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਮ. ਪੀ. ਗੁਰਜੀਤ ਸਿੰਘ ਔਜਲਾ ਨੇ ਦਾਣਾ ਮੰਡੀ ਲੋਪੋਕੇ, ਭੀਲੋਵਾਲ, ਕੱਕੜ, ਚੋਗਾਵਾਂ, ਵਣੀਏਕੇ ਆਦਿ ਮੰਡੀਆਂ ਦਾ ਦੌਰਾ ਕਰਨ ਸਮੇਂ ਕੀਤਾ | ਇਸ ਸਮੇਂ ਉਨ੍ਹਾਂ ਨਾਲ ਅਜੇਬੀਰ ਸਿੰਘ ਸੰਧੂ ਲੋਪੋਕੇ, ਜ਼ਿਲ੍ਹਾ ਕਾਂਗਰਸ ਅੰਮਿ੍ਤਸਰ ਦਿਹਾਤੀ ਦੇ ਵਾਈਸ ਪ੍ਰਧਾਨ ਮੇਜਰ ਸਿੰਘ ਕੱਕੜ, ਦਿਹਾਤੀ ਦੇ ਜ਼ਿਲ੍ਹਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਔਲਖ ਚੋਗਾਵਾਂ, ਰਿੰਕੂ ਚੋਗਾਵਾਂ, ਪ੍ਰਗਟ ਸਿੰਘ ਭੁੱਲਰ, ਕੁਲਦੀਪ ਸਿੰਘ ਔਲਖ ਚੋਗਾਵਾਂ ਮੌਜੂਦ ਸਨ | ਇਸ ਮੌਕੇ ਔਜਲਾ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਨੂੰ ਬੜੇ ਵਿਸਥਾਰ ਨਾਲ ਸੁਣਿਆ ਤੇ ਕਿਹਾ ਕਿ ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ | ਲਿਫਟਿੰਗ ਨਾ ਹੋਣ ਕਾਰਨ ਆੜਤੀਆਂ ਵਿਚ ਵੀ ਭਾਰੀ ਰੋਸ ਹੈ | ਇਸ ਮੌਕੇ 'ਆਪ' ਵਰਕਰਾਂ ਵਲੋਂ ਔਜਲਾ ਨੂੰ ਸਵਾਲ ਜਵਾਬ ਕੀਤੇ ਗਏ, ਜਿਸ ਦਾ ਉਨ੍ਹਾਂ ਪੂਰਾ ਜਵਾਬ ਦਿੱਤਾ | ਇਸ ਮੌਕੇ ਪਿਆਰਾ ਸਿੰਘ ਮੈਂਬਰ, ਦੀਵਾਨ ਸਿੰਘ, ਕੁਲਦੀਪ ਸਿੰਘ, ਸਤਪਾਲ ਸਿੰਘ ਆੜਤੀ, ਪਿਛੋਰਾ ਸਿੰਘ ਆੜਤੀ, ਬਲਰਾਜ ਸਿੰਘ ਆੜਤੀ, ਬਲਕਾਰ ਸਿੰਘ ਆੜਤੀ, ਰੇਸ਼ਮ ਸਿੰਘ ਆੜਤੀ, ਸਾਹਿਬ ਸਿੰਘ ਆੜਤੀ, ਅਮਨਦੀਪ ਸਿੰਘ ਆੜਤੀ, ਰੇਸ਼ਮ ਸਿੰਘ ਆੜਤੀ, ਸਤਪਾਲ ਸਿੰਘ ਆੜਤੀ, ਭੁਪਿੰਦਰ ਸਿੰਘ, ਗੁਲਜਾਰ ਸਿੰਘ, ਪਿਆਰਾ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ ਜੱਗੂ, ਰਾਜਬੀਰ ਸਿੰਘ, ਕਰਤਾਰ ਸਿੰਘ, ਸਾਹਿਬ ਸਿੰਘ ਮੈਂਬਰ, ਸੁਖਚੈਨ ਸਿੰਘ ਮੈਂਬਰ, ਲਖਬੀਰ ਸਿੰਘ ਆੜਤੀ, ਸੁਖਦੇਵ ਸਿੰਘ ਤੇ ਗੁਰਸ਼ੇਰ ਸਿੰਘ ਆਦਿ ਹਾਜ਼ਰ ਸਨ |