20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸੋਹੀਆਂ ਕਲਾਂ ਦੀ ਦਾਣਾ ਮੰਡੀ ਵਿਚ ਲੱਗੇ ਕਣਕ ਦੇ ਵੱਡੇ ਅੰਬਾਰ <br/>

Ad Position 21
No active advertisement
ਮੰਡੀ ਵਿਚ ਲੱਗੇ ਕਣਕ ਦੇ ਢੇਰ ਦੇ ਦਿ੍ਸ਼ | ਤਸਵੀਰਾਂ : ਮਹਾਂਬੀਰ ਸਿੰਘ ਗਿੱਲ <br/> 07-05-2026
ਚੇਤਨਪੁਰਾ, 6 ਮਈ (ਮਹਾਂਬੀਰ ਸਿੰਘ ਗਿੱਲ)-ਸੋਹੀਆਂ ਕਲਾਂ ਦੀ ਦਾਣਾ ਮੰਡੀ ਵਿਚ ਕਣਕ ਦੀ ਚੁਕਾਈ ਨਾ ਹੋਣ ਕਰਕੇ ਕਣਕ ਦੇ ਵੱਡੇ ਢੇਰ (ਅੰਬਾਰ) ਲੱਗੇ ਹੋਏ ਹਨ ਤੇ ਸਾਰੀ ਕਣਕ ਉੱਪਰ ਬਾਰਿਸ਼ ਪੈ ਕੇ ਖਰਾਬ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ | ਕੁਝ ਕਣਕ ਮੰਡੀ ਵਿਚ ਬਣੇ ਸ਼ੈੱਡ ਹੇਠ ਹੈ ਤੇ ਜ਼ਿਆਦਾਤਰ ਕਣਕ ਖੁੱਲੇ ਅਸਮਾਨ ਹੇਠ ਖਿਲਰੀ ਪਈ ਹੈ | ਕੁਝ ਕਣਕ ਬੋਰੀਆਂ ਵਿਚ ਭਰੀ ਹੈ, ਪਰ ਜ਼ਿਆਦਾਤਰ ਖੁੱਲ੍ਹੀ ਹੀ ਪਈ ਹੈ | ਇਸ ਵੇਲੇ ਮੰਡੀ ਵਿਚ ਹਾਲਤ ਬੜੇ ਬਦਤਰ ਬਣੇ ਹੋਏ ਹਨ, ਕੁਝ ਕਿਸਾਨਾਂ ਨੇ ਦੱਸਿਆ ਕਿ ਬਾਰਦਾਨੇ ਦੀ ਘਾਟ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨ ਆਗੂ ਪਲਵਿੰਦਰ ਸਿੰਘ ਪੰਡੋਰੀ ਤੇ ਕਾਮਰੇਡ ਦਲਜੀਤ ਸਿੰਘ ਚੇਤਨਪੁਰਾ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕਣਕ ਦੀ ਤੁਰੰਤ ਚੁਕਾਈ ਕੀਤੀ ਜਾਵੇ ਤਾਂ ਜੋ ਬਰਸਾਤਾਂ ਕਾਰਨ ਕਣਕ ਖ਼ਰਾਬ ਨਾ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਬੋਰਡ ਦੇ ਚੇਅਰਮੈਨ ਦਾ 'ਮਾਂ ਬੋਲੀ ਪੰਜਾਬੀ ਦੇ ਗਲੋਬਲ ਅੰਬੈਸਡਰ' ਖ਼ਿਤਾਬ ਨਾਲ ਸਨਮਾਨ-ਪਿ੍ੰ: ਗੁਰਮੁੱਖ ਸਿੰਘ ਅਰਜ... ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਪਿੰਡ ਬਿਕਰਾਊਰ 'ਚ ਬਣ ਰਹੇ ਬਾਬਾ ਗਮਚੁੱਕ ਜੀ ਕਾਲਜ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ <br/>
Ad Position 24