ਚੋਗਾਵਾਂ, 12 ਮਈ (ਗੁਰਵਿੰਦਰ ਸਿੰਘ ਕਲਸੀ)- ਲੋਪੋਕੇ/ਕਰਨੌਲੀਆਂ ਵਿਖੇ ਲੋਪੋਕੇ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡੀ.ਐੱਸ.ਪੀ. ਕਪਿਲ ਕੌਸ਼ਲ ਚੋਗਾਵਾਂ ਤੇ ਐਕਸਾਈਜ਼ ਇੰਸਪੈਕਟਰ ਜਗਦੀਪ ਕੌਰ ਦੀ ਅਗਵਾਈ ਹੇਠ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਵੱਡਾ ਐਕਸ਼ਨ ਕਰਦੀਆਂ ਹਜ਼ਾਰਾਂ ਲੀਟਰ ਕੱਚੀ ਲਾਹਣ, ਦੋ ਭੱਠੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦੀ ਖਬਰ ਹੈ | ਇਸ ਸੰਬੰਧੀ ਡੀ. ਐੱਸ. ਪੀ. ਕਪਿਲ ਕੌਸ਼ਲ ਅਤੇ ਐਕਸਾਈਜ਼ ਜਗਦੀਪ ਕੌਰ ਦੱਸਿਆ ਕਿ ਗੁਪਤ ਸੂਚਨਾ ਮਿਲੀ ਕਿ ਲੋਪੋਕੇ ਕਰਨੌਲੀਆਂ ਵਿਖੇ ਰਵਿੰਦਰ ਸਿੰਘ ਨਾਜਾਇਜ਼ ਸ਼ਰਾਬ ਕੱਢਣ ਦਾ ਕਾਰੋਬਾਰ ਕਰ ਰਿਹਾ ਹੈ | ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਤੇ ਐਕਸਾਈਜ਼ ਵਿਭਾਗ ਦੀਆਂ ਟੀਮਾਂ ਬਣਾ ਕੇ ਰੇਡ ਕੀਤੀ ਗਈ | ਜਿਸ ਦੌਰਾਨ ਪਲਾਸਟਿਕ ਦੇ ਵੱਡੇ 36 ਡਰੰਮਾ ਵਿਚ ਕਰੀਬ 6 ਹਜ਼ਾਰ ਲੀਟਰ ਕੱਚੀ ਲਾਹਣ, 2 ਭੱਠੀਆਂ ਸਮੇਤ ਦੋਸ਼ੀ ਰਵਿੰਦਰ ਸਿੰਘ ਨੂੰ ਗਿ੍ਫਤਾਰ ਕੀਤਾ ਗਿਆ | ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਮੌਕੇ ਜਸਪ੍ਰੀਤ ਸਿੰਘ ਸਬ ਇੰਸਪੈਕਟਰ, ਜਗਮੋਹਣ ਸਿੰਘ, ਤੇਜੀ ਐੱਮ. ਡੀ, ਪਾਲਾ ਜੀ.ਐੱਮ., ਜੀ.ਐੱਮ. ਰਵੀ ਸ਼ਰਮਾ, ਜਤਿੰਦਰ ਸਿੰਘ ਦਿਉਲ ਜੀ.ਐੱਮ. ਰਾਜਪਾਲ ਸਿੰਘ ਜੀ.ਐੱਮ., ਠੇਕਾ ਇੰਚਾਰਜ ਮਾਜੂ ਚੋਗਾਵਾਂ, ਹੌਲਦਾਰ ਸ਼ਰਨਬੀਰ ਸਿੰਘ, ਰਾਣਾ, ਅਰਸ਼ ਆਦਿ ਹਾਜ਼ਰ ਸਨ |
ਲੋਪੋਕੇ-ਕਰਨੌਲੀਆਂ 'ਚ ਐਕਸਾਈਜ਼ ਤੇ ਪੁਲਿਸ ਵਿਭਾਗ ਦਾ ਵੱਡਾ ਐਕਸ਼ਨ <br/>
ਅਜੀਤ ਡੈਸਕ
13-05-2026