ਗੱਗੋਮਾਹਲ/ਅਜਨਾਲਾ, 12 ਮਈ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐੱਸ.ਐੱਫ.ਦੀ 117 ਬਟਾਲੀਅਨ ਦੇ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦੀ ਚੌਂਕੀ ਦਰਿਆ ਮਨਸੂਰ ਨੇੜਿਓ ਸ਼ੱਕੀ ਹਾਲਤ ਵਿੱਚ ਸਰਹੱਦ ਤੇ ਲੱਗੀ ਵਾੜ ਨੇੜਿਓ ਇਕ ਭਾਰਤੀ ਨਾਗਰਿਕ ਨੂੰ ਕਾਬੂ ਕੀਤਾ ਹੈ, ਜਿਸ ਦੀ ਪਹਿਚਾਣ ਆਦਿ ਮਲਿਕ ਪੁੱਤਰ ਦੇਬਾ ਮਲਿਕ ਵਾਸੀ ਉੜੀਸਾ ਵਜੋਂ ਹੋਈ ਹੈ | ਪੁਲਿਸ ਥਾਣਾ ਰਮਦਾਸ ਦੇ ਮੁੱਖ ਅਫ਼ਸਰ ਇੰਸ: ਅਰਜੁਨ ਕੁਮਾਰ ਨੇ ਦੱਸਿਆ ਕਿ ਬੀ.ਅੱੈਸ.ਐੱਫ. ਦੀ 117 ਬਟਾਲੀਅਨ ਦੇ ਜਵਾਨਾਂ ਵੱਲੋਂ ਗਸ਼ਤ ਦੌਰਾਨ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਘੁੰਮਦਿਆ ਵੇਖਿਆ | ਬੀ.ਐੱਸ.ਐੱਫ. ਦੇ ਜਵਾਨਾਂ ਨੇ ਤਰੁੰਤ ਕਾਰਵਾਈ ਕਰਦਿਆ ਉਸ ਨੂੰ ਰੋਕਿਆ ਤੇ ਉਸ ਦੀ ਪੁੱਛ ਗਿੱਛ ਕੀਤੀ ਕਿ ਇਹ ਵਿਅਕਤੀ ਕਿਸ ਮਕਸੱਦ ਨਾਲ ਸਰਹੱਦ ਨੇੜੇ ਘੁੰਮ ਰਿਹਾ ਹੈ | ਬਾਰਡਰ ਸਕਿਊਰਟੀ ਫੋਰਸ ਵੱਲੋਂ ਇਸ ਵਿਅਕਤੀ ਨੂੰ ਪੁਲਿਸ ਥਾਣਾ ਰਮਦਾਸ ਦੇ ਹਵਾਲੇ ਕੀਤਾ ਗਿਆ ਜਿੱਥੇ ਇਸ ਖਿਲਾਫ਼ 128 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ |